File
ਨਵੀਂ ਦਿੱਲੀ, 21 ਜੂਨ : ਰਾਜਧਾਨੀ ਦਿੱਲੀ 'ਚ ਅਤਿਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਦਿੱਲੀ 'ਚ 4-5 ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ਬਰ ਹੈ। ਕਈ ਅਤਿਵਾਦੀ ਜੰਮੂ-ਕਸ਼ਮੀਰ ਦੇ ਰਸਤੇ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਹਨ ਇਸ ਲਈ ਸੁਰੱਖਿਆ ਏਜੰਸੀਆਂ ਨੇ ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਲੱਦਾਖ 'ਚ ਚੀਨ ਨਾਲ ਜਾਰੀ ਵਿਵਾਦ ਵਿਚ ਪਾਕਿਸਤਾਨ ਭਾਰਤ 'ਚ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਹਾਲ ਹੀ 'ਚ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨੂੰ ਪਾਕਿ ਦੀ ਖ਼ੁਫ਼ੀਆ ਏਜੰਸੀ ਆਈ. ਐਸ.ਆਈ. ਦੇ ਕੈਂਪ 'ਚ ਦੇਖਿਆ ਗਿਆ ਸੀ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਬੀ. ਐਸ.ਐਫ਼. ਨੇ ਸਨਿਚਰਵਾਰ ਨੂੰ ਇਕ ਅਤਿਆਧੁਨਿਕ ਰਾਈਫ਼ਲ ਤੇ ਸੱਤ ਗ੍ਰਨੇਡ ਨਾਲ ਲੈਸ ਇਕ ਪਾਕਿਸਤਾਨੀ ਡਰੋਨ ਮਾਰ ਸੁਟਿਆ ਸੀ।