ਸੀ.ਆਈ.ਐਸ.ਐਫ਼ ਦੇ ਜਵਾਨ ਦੀ ਕੋਵਿਡ-19 ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼) ਦੇ 41 ਸਾਲਾ ਜਵਾਨ ਦੀ ਐਤਵਾਰ ਨੂੰ ਕੋਵਿਡ-19 ਦੀ ਲਪੇਟ ਵਿਚ ਆਉਣ ਮਗਰੋਂ ਮੌਤ ਹੋ ਗਈ

Coronavirus

ਨਵੀਂ ਦਿੱਲੀ, 21 ਜੂਨ : ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼) ਦੇ 41 ਸਾਲਾ ਜਵਾਨ ਦੀ ਐਤਵਾਰ ਨੂੰ ਕੋਵਿਡ-19 ਦੀ ਲਪੇਟ ਵਿਚ ਆਉਣ ਮਗਰੋਂ ਮੌਤ ਹੋ ਗਈ। ਇਸ ਮਹਾਮਾਰੀ ਨਾਲ ਮਰਨ ਵਾਲੇ ਇਸ ਫ਼ੋਰਸ ਦੇ ਜਵਾਨਾਂ ਦੀ ਗਿਣਤੀ ਛੇ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਦੇਸ਼ ਦੀਆਂ ਪੰਜ ਕੇਂਦਰੀ ਫ਼ੋਰਸਾਂ ਦੇ 18 ਜਵਾਨਾਂ ਦੀ ਜਾਨ ਗਈ ਹੈ। ਕਾਂਸਟੇਬਲ ਜਿਤੇਂਦਰ ਕੁਮਾਰ ਦੀ ਮੌਤ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਹੋਈ। ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਸੀ ਅਤੇ ਬੁਖ਼ਾਰ ਹੋਣ ਮਗਰੋਂ 10 ਜੂਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਵਾਨ ਦਿੱਲੀ ਵਿਚ ਡਿਊਟੀ ਦੌਰਾਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ। ਉਹ ਯੂਪੀ ਦੇ ਬਾਗਪਤ ਜ਼ਿਲ੍ਹੇ ਦਾ ਵਾਸੀ ਸੀ ਅਤੇ ਜੈਪੁਰ ਵਿਖੇ ਅਠਵੀਂ ਬਟਾਲੀਅਨ ਵਿਚ ਤੈਨਾਤ ਸੀ।