Salvador climate: ਭਾਰੀ ਮੀਂਹ ਕਾਰਨ ਸਲਵਾਡੋਰ ਵਿਚ ਰੈੱਡ ਅਲਰਟ ਜਾਰੀ, 19 ਲੋਕਾਂ ਦੀ ਮੌਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਧ ਡਿੱਗਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ।

File Photo

Salvador climate:  ਵਾਸ਼ਿੰਗਟਨ: ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਵਿਚ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ ਘਰ ਦੇ ਢਹਿ ਜਾਣ ਨਾਲ ਪੰਜ ਅਤੇ ਸੱਤ ਸਾਲ ਦੀਆਂ ਦੋ ਲੜਕੀਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਕੰਧ ਡਿੱਗਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ।

ਗਵਾਟੇਮਾਲਾ ਦੇ ਪ੍ਰਸ਼ਾਂਤ ਮਹਾਂਸਾਗਰ ਅਤੇ ਮੈਕਸੀਕੋ ਦੀ ਖਾੜੀ ਵਿਚ ਦੋ ਮੌਸਮੀ ਸਥਿਤੀਆਂ ਕਾਰਨ ਗਰਮ ਚੱਕਰਵਾਤੀ ਤੂਫ਼ਾਨ ਅਲਬਰਟੋ ਵਿਕਸਤ ਹੋਇਆ ਹੈ ਅਤੇ ਇਸ ਦੇ ਪ੍ਰਭਾਵ ਕਾਰਨ ਦੱਖਣੀ ਮੈਕਸੀਕੋ ਅਤੇ ਅਮਰੀਕਾ ਵਿਚ ਭਾਰੀ ਮੀਂਹ ਪੈ ਰਿਹਾ ਹੈ। ਅਲ ਸਲਵਾਡੋਰ ਦੇ ਸਿਵਲ ਡਿਫੈਂਸ ਅਥਾਰਟੀਜ਼ ਨੇ ਭਾਰੀ ਮੀਂਹ ਕਾਰਨ 'ਰੈੱਡ ਅਲਰਟ' ਜਾਰੀ ਕੀਤਾ ਹੈ, ਇਸ ਦੇ ਨਾਲ ਹੀ ਉੱਚ ਅਧਿਕਾਰੀਆਂ ਨੇ 15 ਦਿਨਾਂ ਲਈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। 

ਦੇਸ਼ ਦੇ ਸਿਵਲ ਡਿਫੈਂਸ ਵਿਭਾਗ ਨੇ ਲੋਕਾਂ ਨੂੰ ਖਤਰੇ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਜਿਆਦਾ ਮੀਂਹ ਕਾਰਨ ਪਾਣੀ ਜਮ੍ਹਾਂ ਹੋਣ ਕਾਰਕੇ ਜ਼ਮੀਨ ਖਿਸਕਣ ਅਤੇ ਕੰਧਾਂ ਦੇ ਡਿੱਗਣ ਦਾ ਖ਼ਤਰਾ ਹੈ। ਸਾਲਵਾਡੋਰਨ ਦੇ ਅਧਿਕਾਰੀਆਂ ਨੇ ਦੇਸ਼ ਭਰ ਵਿਚ 150 ਆਸਰਾ ਘਰ ਤਿਆਰ ਕੀਤੇ ਹਨ, ਜਿਨ੍ਹਾਂ ਵਿਚ 2,582 ਲੋਕ, 1,212 ਨਾਬਾਲਗਾਂ ਸਮੇਤ, 82 ਆਸਰਾ ਘਰਾਂ ਵਿਚ ਰਹਿ ਰਹੇ ਹਨ।