ਗੂੰਗੇ ਤੇ ਬਹਿਰੇ ਕਰਮਚਾਰੀਆਂ ਨੂੰ ਵਾਹਨ ਭੱਤਾ ਦੇਣ ਦਾ ਫ਼ੈਸਲਾ: ਖ਼ਜ਼ਾਨਾ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਅੱਜ ਕਿਹਾ ਕਿ ਸੂਬੇ ਸਰਕਾਰ ਨੇ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਗੂੰਗੇ ਤੇ ਬਹਿਰੇ ਕਰਮਚਾਰੀਆਂ ਨੂੰ...

Haryana Finance Minister Captain Abhimanyu

ਚੰਡੀਗੜ੍ਹ, ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਅੱਜ ਕਿਹਾ ਕਿ ਸੂਬੇ ਸਰਕਾਰ ਨੇ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਗੂੰਗੇ ਤੇ ਬਹਿਰੇ ਕਰਮਚਾਰੀਆਂ ਨੂੰ ਵਾਹਨ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ।  ਇਸ ਤੋਂ ਪਹਿਲਾਂ ਇਹ ਵਾਹਨ ਭੱਤਾ ਸਿਰਫ ਰਾਜ ਦੇ ਨੇਤਰਹੀਣ ਅਤੇ ਆਰਥੋਪੇਡਿਕ ਅਪੰਗ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦੇ ਦਿਤੀ ਹੈ।

ਕੈਪਟਨ ਅਭਿਮਨਿਊ ਨੇ ਦਸਿਆ ਕਿ ਸਰਕਾਰ ਨੇ 1 ਮਈ, 2018 ਤੋਂ ਗੂੰਗੇ ਤੇ ਬਹਿਰੇ ਕਰਮਚਾਰੀ, ਜਿੰਨ੍ਹਾਂ ਵਿਚ 60 ਡੇਸੀਬਲ ਜਾਂ ਇਸ ਤੋਂ ਵੱਧ ਵਾਲੇ ਬਹਿਰੇ ਕਰਮਚਾਰੀ ਵੀ ਸ਼ਾਮਲ ਹਨ, ਨੂੰ ਵਾਹਨ ਭੱਤਾ ਦਾ ਲਾਭ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਹਨ ਭੱਤਾ ਲਾਭ ਵਿਚ ਅਜਿਹਚੇ ਕਰਮਚਾਰੀਆਂ ਨੂੰ ਅਸਲ ਤਨਖਾਹ ਦੇ 10 ਫੀਸਦੀ ਦੀ ਦਰ ਜਾਂ ਘੱਟੋਂ ਘੱਟ 2500 ਰੁਪਏ ਤੇ ਵੱਧ ਤੋਂ ਵੱਧ 7200 ਰੁਪਏ ਪ੍ਰਤੀ ਮਹੀਨਾ ਦਿਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਭਾਰਤ ਸਰਕਾਰ ਦੀ ਤਰਜ 'ਤੇ ਲਾਭ ਲਈ ਗੂੰਗੇ ਸਰਕਾਰੀ ਕਰਮਚਾਰੀ ਭਲਾਈ ਸੰਘ ਦੀ ਮੰਗ ਦੇ ਵਿਚਾਰਾਧੀਨ ਇਹ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਇਹ ਲਾਭ ਸਿਰਫ ਰਾਜ ਦੇ ਨੇਤਰਹੀਣ ਅਤੇ ਆਥੋਪੈਡਿਕ ਅਪੰਗ ਕਰਮਚਾਰੀਆਂ ਨੂੰ ਦਿਤਾ ਜਾਂਦਾ ਹਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਰਾਜ ਦੇ ਸਾਰੇ ਵਰਗਾਂ ਦਾ ਇਕ ਬਰਾਬਰ ਧਿਆਨ ਰੱਖ ਰਹੀ ਹੈ।