MBBS ਦੀ ਜ਼ਿਆਦਾ ਫ਼ੀਸ ਕਾਰਨ ਡਾਕਟਰ ਫ਼ਸੇ ਕਰਜ਼ ਦੇ ਜਾਲ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਾਇਵੇਟ ਕਾਲਜਾਂ ਵਲੋਂ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਲੋਨ ਲੈ ਕੇ ਮਹਿੰਗੀ ਫ਼ੀਸ ਦੇ ਭਾਰ ਹੇਠਾਂ ਅਜਿਹੇ ਬੁਰੀ ਤਰ੍ਹਾਂ ਦਬ ਰਹੇ ਹਨ

Due to the high fees of MBBS, Doctors in debt trap

ਨਵੀਂ ਦਿੱਲੀ, ਪ੍ਰਾਇਵੇਟ ਕਾਲਜਾਂ ਵਲੋਂ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਲੋਨ ਲੈ ਕੇ ਮਹਿੰਗੀ ਫ਼ੀਸ ਦੇ ਭਾਰ ਹੇਠਾਂ ਅਜਿਹੇ ਬੁਰੀ ਤਰ੍ਹਾਂ ਦਬ ਰਹੇ ਹਨ ਕਿ ਪੜ੍ਹਾਈ ਤੋਂ ਬਾਅਦ ਇਸ ਕਰਜ਼ ਨੂੰ ਚੁਕਾਉਣਾ ਮੁਸੀਬਤ ਬਣਦਾ ਜਾ ਰਿਹਾ ਹੈ। ਪ੍ਰਾਇਵੇਟ ਕਾਲਜਾਂ ਤੋਂ ਐਮਬੀਬੀਐਸ ਕਰਨ ਵਾਲੇ ਡਾਕਟਰਾਂ ਲਈ ਫੀਸ ਦਾ ਹਿਸਾਬ ਕੁੱਝ ਅਜਿਹਾ ਬਣ ਰਿਹਾ ਹੈ ਕਿ ਪੰਜ ਸਾਲ ਪੜਾਈ ਪੂਰੀ ਕਰਕੇ ਨਿਕਲਣ ਤੋਂ ਬਾਅਦ ਉਨ੍ਹਾਂ ਉੱਤੇ 50 ਲੱਖ ਰੁਪਏ ਤੱਕ ਦਾ ਬੋਝ ਰਹਿ ਰਿਹਾ ਹੈ। ਔਸਤਨ ਐਮਬੀਬੀਐਸ ਦੇ ਇੱਕ ਪ੍ਰਾਇਵੇਟ ਕਾਲਜ ਦੀ ਸਲਾਨਾ ਫੀਸ ਕਰੀਬ 10 ਲੱਖ ਰੁਪਏ ਹੈ।

30 ਤੋਂ ਜ਼ਿਆਦਾ ਕਾਲਜਾਂ ਦੀ ਫੀਸ ਇਸ ਤੋਂ ਵੀ ਜ਼ਿਆਦਾ ਸੀ। ਕਈ ਸਰਕਾਰੀ ਕਾਲਜਾਂ ਦੀ ਵੀ ਸਲਾਨਾ ਫੀਸ ਕਾਫ਼ੀ ਜ਼ਿਆਦਾ ਪਾਈ ਗਈ ਸੀ। ਐਮਬੀਬੀਐਸ ਦੀ ਪੜ੍ਹਾਈ ਦੇ 4.5 ਸਾਲ ਪੂਰੇ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਇੱਕ ਸਾਲ ਦੀ 'ਪੇਡ ਇੰਟਰਨਸ਼ਿਪ' ਮਿਲਦੀ ਹੈ। ਇਸ ਦੌਰਾਨ ਉਨ੍ਹਾਂ ਦੀ ਤਨਖਾਹ 20 ਤੋਂ 25 ਹਜ਼ਾਰ ਰੁਪਏ / ਮਹੀਨੇ ਤੱਕ ਹੁੰਦੀ ਹੈ। ਐਮਬੀਬੀਐਸ ਪੂਰਾ ਕਰਨ ਤੋਂ ਬਾਅਦ ਜੇਕਰ ਵਿਦਿਆਰਥੀ ਰੈਜ਼ੀਡੈਂਟ ਡਾਕਟਰ ਜਾਂ ਮੈਡੀਕਲ ਅਫਸਰ ਦੇ ਤੌਰ 'ਤੇ ਆਪਣੇ ਤਿੰਨ ਸਾਲ ਦੇ ਪੋਸਟ ਗ੍ਰੇਜੁਏਸ਼ਨ ਨੂੰ ਪੂਰਾ ਕਰ ਰਿਹਾ ਹੈ ਤਾਂ ਇਸ ਦੌਰਾਨ ਸਰਕਾਰੀ ਅਦਾਰੇ ਦੀ ਤਨਖਾਹ 40 ਤੋਂ 55 ਹਜ਼ਾਰ ਰੁਪਏ ਤੱਕ ਹੁੰਦੀ ਹੈ।