ਕੋਰੋਨਾ ਵਾਇਰਸ ਦੇ 37148 ਨਵੇਂ ਮਾਮਲੇ, 587 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀੜਤਾਂ ਦੇ ਕੁਲ ਮਾਮਲੇ ਸਾਢੇ 11 ਲੱਖ ਤੋਂ ਉਪਰ ਹੋਏ

Corona Virus

ਨਵੀਂ ਦਿੱਲੀ, 21 ਜੁਲਾਈ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 37148 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦੀ ਕੁਲ ਗਿਣਤੀ 1155191 'ਤੇ ਪਹੁੰਚ ਗਈ ਜਦਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 724577 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ  ਦੇ ਅੰਕੜਿਆਂ ਮੁਤਾਬਕ ਇਕ ਦਿਨ ਵਿਚ 587 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 28084 'ਤੇ ਪਹੁੰਚ ਗਈ। ਦੇਸ਼ ਵਿਚ ਫ਼ਿਲਹਾਲ 402529 ਲੋਕ ਕੋਰੋਨਾ ਵਾਇਰਸ ਲਾਗ ਦੀ ਲਪੇਟ ਵਿਚ ਹਨ ਜਦਕਿ ਹੁਣ ਤਕ 724577 ਲੋਕ ਇਸ ਤੋਂ ਉਭਰ ਚੁਕੇ ਹਨ।

ਮੰਤਰਾਲੇ ਨੇ ਦਸਿਆ ਕਿ ਹੁਣ ਤਕ 62.72 ਫ਼ੀ ਸਦੀ ਲੋਕ ਠੀਕ ਹੋ ਚੁਕੇ ਹਨ। ਮਰੀਜ਼ਾਂ ਵਿਚ ਵਿਦੇਸ਼ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਛੇਵਾਂ ਦਿਨ ਹੈ ਜਦ ਕੋਰੋਨਾ ਵਾਇਰਸ ਦੇ 30000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਹੋਈਆਂ 587 ਮੌਤਾਂ ਵਿਚੋਂ 176 ਲੋਕ ਮਹਾਰਾਸ਼ਟਰ ਤੋਂ, 72 ਕਰਨਾਟਕ ਤੋਂ, 70 ਤਾਮਿਲਨਾਡੂ ਤੋਂ, 54 ਆਂਧਰਾ ਪ੍ਰਦੇਸ਼ ਅਤੇ 46 ਯੂਪੀ ਤੋਂ ਸਨ। ਪਛਮੀ ਬੰਗਾਲ ਅਤੇ ਦਿੱਲੀ ਵਿਚ 35-35 ਲੋਕਾਂ ਦੀ ਮੌਤ ਹੋਈ।

ਗੁਜਰਾਤ ਵਿਚ 20, ਮੱਧ ਪ੍ਰਦੇਸ਼ ਵਿਚ 17 ਅਤੇ ਜੰਮੂ ਕਸ਼ਮੀਰ ਵਿਚ 10 ਜਣਿਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਨੌਂ ਜਣਿਆਂ ਦੀ, ਪੰਜਾਬ ਵਿਚ ਅੱਠ, ਤੇਲੰਗਾਨਾ ਵਿਚ ਸੱਤ, ਹਰਿਆਣਾ ਅਤੇ ਉੜੀਸਾ ਵਿਚ ਛੇ-ਛੇ, ਝਾਰਖੰਡ ਵਿਚ ਚਾਰ, ਉਤਰਾਖੰਡ ਵਿਚ ਤਿੰਨ, ਤ੍ਰਿਪੁਰਾ ਅਤੇ ਮੇਘਾਲਿਆ ਵਿਚ ਦੋ-ਦੋ ਅਤੇ ਆਸਾਮ, ਗੋਆ, ਛੱਤੀਸਗੜ੍ਹ, ਕੇਰਲਾ ਅਤੇ ਪੁਡੂਚੇਰੀ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਅਧਿਕਾਰੀਆਂ ਮੁਤਾਬਕ ਸੀਰੋ ਏਜੰਸੀ ਦੁਆਰਾ ਕੀਤੇ ਗਏ ਸਰਵੇ ਵਿਚ ਵੇਖਿਆ ਗਿਆ ਹੈ ਕਿ ਦੇਸ਼ ਵਿਚ 24 ਫ਼ੀ ਸਦੀ ਆਬਾਦੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਪਰ ਬਹੁਤੇ ਲੋਕਾਂ ਅੰਦਰ ਕੋਈ ਲੱਛਣ ਨਹੀਂ।

ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 20 ਜੁਲਾਈ ਤਕ ਲਗਭਗ 14381303 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 333395 ਲੋਕਾਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ। ਹੁਣ ਤਕ ਹੋਈਆਂ 28084 ਲੋਕਾਂ ਦੀਆਂ ਮੌਤਾਂ ਵਿਚੋਂ ਸੱਭ ਤੋਂ ਵੱਧ 12030 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ ਹੈ। ਇਸ ਤੋਂ ਬਾਅਦ ਦਿੱਲੀ ਵਿਚ 3663, ਤਾਮਿਲਨਾਡੂ ਵਿਚ 2551, ਗੁਜਰਾਤ ਵਿਚ 2162, ਕਰਨਾਟਕ ਵਿਚ 1403, ਯੂਪੀ ਵਿਚ 1192, ਪਛਮੀ ਬੰਗਾਲ ਵਿਚ 1147, ਮੱਧ ਪ੍ਰਦੇਸ਼ ਵਿਚ 738 ਅਤੇ ਆਂਧਰਾ ਪ੍ਰਦੇਸ਼ ਵਿਚ 696 ਲੋਕਾਂ ਦੀ ਮੌਤ ਹੋਈ ਹੈ। (ਏਜੰਸੀ)