ਪੰਜ ਪੈਸੇ ਦਾ ਸਿੱਕਾ ਲਿਆਓ- ਜੀ ਭਰ ਕੇ ਬਿਰਿਆਨੀ ਖਾਓ... ਦੁਕਾਨਦਾਰ ਨੂੰ ਦੇਣਾ ਮਹਿੰਗਾ ਪਿਆ ਇਹ ਆਫਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਸੰਭਾਲਣ ਲਈ ਦੁਕਾਨ ਮਾਲਕ ਨੂੰ ਬੁਲਾਉਣੀ ਪਈ ਪੁਲਿਸ

Biryani

ਚੇਨੱਈ: ਡਿਜੀਟਲ ਭੁਗਤਾਨ ਅਤੇ ਪੈਸੇ ਨਾਲ ਲੈਣ-ਦੇਣ ਦੇ ਜ਼ਮਾਨੇ ਵਿਚ ਸ਼ਾਇਦ ਹੀ ਕੋਈ ਕਲਪਨਾ ਕਰ ਸਕਦਾ ਹੈ ਕਿ ਲੋਕਾਂ ਕੋਲ ਪੰਜ ਪੈਸੇ ਦੇ ਸਿੱਕੇ ਵੀ ਹੋਣਗੇ। ਇਹ ਸੋਚਦਿਆਂ ਹੀ ਇੱਕ ਬਿਰਿਆਨੀ ਸਟਾਲ ਦੇ ਮਾਲਕ ਨੇ ਇਸ ਸ਼ਰਤ ਨਾਲ ਪੇਸ਼ਕਸ਼ ਕੀਤੀ ਕਿ ਜਿਸ ਕਿਸੇ ਕੋਲ ਪੰਜ ਪੈਸੇ ਦਾ ਸਿੱਕਾ ਹੋਵੇਗਾ ਉਸਨੂੰ ਮੁਫਤ ਬਿਰਿਆਨੀ ਦਿੱਤੀ ਜਾਵੇਗੀ।

ਪਰ ਦੁਕਾਨ ਮਾਲਕ ਨੂੰ ਪੇਸ਼ਕਸ਼ ਕਰਨਾ  ਮਹਿੰਗਾ ਪੈ ਗਿਆ। ਅਗਲੇ ਦਿਨ 300 ਤੋਂ ਵੱਧ ਲੋਕਾਂ ਦੀ ਭੀੜ ਪੰਜ ਪੈਸੇ ਦੇ ਸਿੱਕਿਆਂ ਨਾਲ ਇਕੱਠੀ ਹੋ ਗਈ। ਸਥਿਤੀ ਇੰਨੀ ਖਰਾਬ ਹੋ ਗਈ ਕਿ ਦੁਕਾਨ ਮਾਲਕ ਨੂੰ ਸ਼ਟਰ ਸੁੱਟ ਕੇ ਪੁਲਿਸ ਬੁਲਾਉਣੀ ਪਈ।

ਇਹ ਮਾਮਲਾ ਤਾਮਿਲਨਾਡੂ ਦੇ ਮਦੁਰੈ ਦਾ ਹੈ, ਜਿੱਥੇ ਇਕ ਵਿਅਕਤੀ ਨੇ ਸੁਕਨਿਆ ਬਿਰਿਆਨੀ ਸਟਾਲ ਸ਼ੁਰੂ ਕੀਤਾ। ਦੁਕਾਨ ਮਾਲਕ ਨੇ ਸੋਚ-ਸਮਝ ਕੇ ਉਸ ਦੇ ਸਟਾਲ ਨੂੰ ਅੱਗੇ ਵਧਾਉਣ ਲਈ ਪੇਸ਼ਕਸ਼ ਕੀਤੀ ਕਿ ਜਿਹੜਾ ਵੀ ਕੋਈ ਪੰਜ ਪੈਸੇ ਦਾ ਸਿੱਕਾ ਲਿਆਵੇਗਾ ਉਸਨੂੰ ਮੁਫਤ ਬਿਰਿਆਨੀ ਦਿੱਤੀ ਜਾਵੇਗੀ। ਪੇਸ਼ਕਸ਼ ਦਿੰਦੇ ਸਮੇਂ, ਉਸ ਦੁਕਾਨ ਮਾਲਕ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਉਸਦਾ ਦਿੱਤਾ ਆਫਰ ਉਸਨੂੰ ਹੀ ਮਹਿੰਗਾ ਪੈ ਜਾਵੇਗਾ। 

ਦੁਕਾਨਦਾਰ ਦੇ ਕੀਤੇ ਐਲਾਨ ਤੋਂ  ਦੂਜੇ ਦਿਨ ਬਾਅਦ ਸੈਂਕੜੇ ਲੋਕਾਂ ਦੀ ਭੀੜ ਪੰਜ ਪੈਸੇ ਦਾ ਸਿੱਕਾ ਲੈ ਕੇ ਬਿਰਿਆਨੀ ਸਟਾਲ ਦੇ ਬਾਹਰ ਇਕੱਠੀ ਹੋ ਗਈ। ਦੁਕਾਨ ਦੇ ਬਾਹਰ 300 ਤੋਂ ਵੱਧ ਲੋਕ ਮੁਫਤ ਬਿਰਿਆਨੀ ਖਾਣ ਲਈ ਇਕੱਠੇ ਹੋਏ। ਮੁਫਤ ਬਿਰਿਆਨੀ ਖਾਣ ਦੀ ਪ੍ਰਕਿਰਿਆ ਵਿਚ, ਲੋਕ ਭੁੱਲ ਗਏ ਕਿ ਕੋਰੋਨਾ ਵਾਇਰਸ ਅਜੇ ਗਿਆ ਨਹੀਂ ਹੈ। ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ, ਸਿਰਫ 5 ਪੈਸੇ ਦਾ ਸਿੱਕੇ  ਲੈ ਕੇ ਲਾਈਨ ਵਿਚ ਖੜ੍ਹੇ ਰਹੇ।

ਮੁਫਤ ਬਿਰਿਆਨੀ ਲਈ ਇਕੱਠੇ ਹੋਏ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਕੀਤਾ। ਬਾਅਦ ਵਿਚ ਦੁਕਾਨ ਮਾਲਕ ਨੂੰ ਪੁਲਿਸ ਬੁਲਾਉਣੀ ਪਈ। ਇਸ ਤੋਂ ਬਾਅਦ, ਪੁਲਿਸ ਨੇ ਆ ਕੇ ਲੋਕਾਂ ਨੂੰ ਸੰਭਾਲਿਆ ਅਤੇ ਭੀੜ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ 5 ਪੈਸੇ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਿਰਿਆਨੀ ਨਹੀਂ ਦਿੱਤੀ ਗਈ।