ਕੇਂਦਰੀ ਮੰਤਰੀ ਮੇਨਾਕਸ਼ੀ ਲੇਖੀ ਨੇ ਕਿਸਾਨਾਂ ਲਈ ਵਰਤੀ ਭੱਦੀ ਸ਼ਬਦਾਵਲੀ, 'ਕਿਹਾ ਮਵਾਲੀ'  

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋ ਕੁੱਝ 26 ਜਨਵਰੀ ਨੂੰ ਹੋਇਆ ਉਹ ਸ਼ਰਮਨਾਕ ਸੀ। ਉਹ ਅਪਰਾਧਿਕ ਗਤੀਵਿਧੀਆਂ ਸਨ ਉਸ ਨੂੰ ਵਿਰੋਧੀਆਂ ਨੇ ਸ਼ੈਅ ਦਿੱਤੀ ਸੀ।

Meenakshi Lekhi

ਨਵੀਂ ਦਿੱਲੀ - ਪੈਗਾਸਸ ਜਾਸੂਸੀ ਮਾਮਲੇ ਦੇ ਨਾਲ -ਨਾਲ ਅੱਜ ਕਿਸਾਨਾਂ ਦੇ ਮੁੱਦੇ 'ਤੇ ਵੀ ਸੰਸਦ ਵਿਚ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਜਿੱਥੇ ਇਹਨਾਂ ਮੁੱਦਿਆਂ ਨੂੰ ਲੈ ਕੇ ਸਰਕਾਰ 'ਤੇ ਹਮਲਾਵਰ ਹਨ ਉੱਤੇ ਸਰਕਾਰ ਵੀ ਵਿਰੋਧੀਆਂ ਨੂੰ ਕਰਾਰ ਜਵਾਬ ਦੇ ਰਹੀ ਹੈ। ਇਸ ਦੇ ਨਾਲ ਹੀ ਅੱਜ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੋ ਕੁੱਝ 26 ਜਨਵਰੀ ਨੂੰ ਹੋਇਆ ਉਹ ਸ਼ਰਮਨਾਕ ਸੀ।

ਉਹ ਅਪਰਾਧਿਕ ਗਤੀਵਿਧੀਆਂ ਸਨ ਉਸ ਨੂੰ ਵਿਰੋਧੀਆਂ ਨੇ ਸ਼ੈਅ ਦਿੱਤੀ ਸੀ। ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਮੇਨਾਕਸ਼ੀ ਲੇਖੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਿਸਾਨ ਕਹਿਣਾ ਬੰਦ ਕਰੋ, ਕਿਉਂਕਿ ਉਹ ਕਿਸਾਨ ਨਹੀਂ ਮਵਾਲੀ ਹਨ। ਉਹ ਸ਼ਾਜਿਸ਼ਕਰਤਾਵਾਂ ਦੇ ਹੱਥੀਂ ਚੜ੍ਹੇ ਹੋਏ ਕੁੱਝ ਲੋਕ ਹਨ, ਜੋ ਲਗਾਤਾਰ ਕਿਸਾਨਾਂ ਦੇ ਨਾਮ 'ਤੇ ਹਰਕਤਾਂ ਕਰ ਰਹੇ ਹਨ। ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੇਨਾਕਸ਼ੀ ਲੇਖੀ ਦੇ ਇਸ ਬਿਆਨ ਦਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਜਵਾਬ ਦਿੱਤਾ ਹੈ।

ਉਹਨਾਂ ਕਿਹਾ ਹੈ ਕਿ ਕਿਸਾਨਾਂ ਦੇ ਬਾਰੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਅਸੀਂ ਕਿਸਾਨ ਹਾਂ ਮਵਾਲੀ ਨਹੀਂ। ਅਸੀਂ ਸ਼ਾਂਤੀ ਪੂਰਨ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਦੋਂ ਤੱਕ ਸੰਸਦ ਚੱਲੇਗੀ ਅਸੀਂ ਵੀ ਸੰਸਦ ਦੇ ਬਾਹਰ ਆਉਂਦੇ ਰਹਾਂਗੇ। ਜੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਗੱਲਬਾਤ ਵੀ ਸ਼ੁਰੂ ਹੋਵੇਗੀ ਪਰ ਸ਼ਰਤਾਂ ਉਹੀ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ।