ਆਗਰਾ 'ਚ ਮਹਿਲਾਂ ਸਮੇਤ ਤਿੰਨ ਬੱਚਿਆਂ ਦਾ ਗਲਾ ਘੁੱਟ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

Death

ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਵੀਰਵਾਰ ਨੂੰ ਇਕ ਔਰਤ ਅਤੇ ਉਸਦੇ ਤਿੰਨ ਬੱਚਿਆਂ ਦਾ ਗਲਾ ਘੁੱਟ ਕੇ  ਕਤਲ ਕਰ ਦਿੱਤਾ। ਔਰਤ ਅਤੇ ਉਸਦੇ ਬੱਚੇ ਇਕੱਲੇ ਰਹਿੰਦੇ ਸਨ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

ਆਗਰਾ ਦੇ ਐਸ ਪੀ ਸਿਟੀ ਰੋਹਨ ਪੀ ਬੋਤਰੇ ਨੇ ਦੱਸਿਆ ਕਿ  ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਗੁਆਂਢੀਆਂ ਤੋਂ ਇਸ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਕੇਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਕੁੱਝ ਪਤਾ ਲੱਗ ਸਕਦਾ ਹੈ।

ਵਰਣਨਯੋਗ ਹੈ ਕਿ ਪਿਛਲੇ 5 ਸਾਲਾਂ ਤੋਂ ਔਰਤ ਰੇਖਾ ਰਾਠੌਰ ਆਪਣੇ ਦੋ ਪੁੱਤਰਾਂ ਤੁਕਤੁਕ (12) ਅਤੇ ਪਾਰਸ (10) ਅਤੇ ਧੀ ਮਾਹੀ (8) ਦੇ ਨਾਲ ਕੋਤਵਾਲੀ ਥਾਣਾ ਖੇਤਰ ਦੇ ਕੁਚਾ ਸਾਧੂਰਾਮ ਖੇਤਰ ਵਿੱਚ ਰਹਿ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਦੋ ਸਾਲ ਪਹਿਲਾਂ ਪਤੀ ਸੁਨੀਲ ਰਾਠੌਰ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਬੱਚਿਆਂ ਨਾਲ ਇਕੱਲੀ ਰਹਿ ਰਹੀ ਸੀ।