ਇੰਜੀਨੀਅਰ ਰਾਸ਼ਿਦ ਨੂੰ ਸੰਸਦ ’ਚ ਪੇਸ਼ ਹੋਣ ਲਈ ਹਿਰਾਸਤ ’ਚ ਪੈਰੋਲ ਮਿਲੀ
ਅਤਿਵਾਦੀ ਫ਼ੰਡਿੰਗ ਮਾਮਲੇ ’ਚ ਜੇਲ ਅੰਦਰ ਬੰਦ ਹਨ ਜੰਮੂ-ਕਸ਼ਮੀਰ ਤੋਂ ਸੰਸਦ ਮੈਂਬਰ
Engineer Rashid gets custodial parole to appear in Parliament
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਜੇਲ ’ਚ ਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਾਸ਼ਿਦ ਨੂੰ ਸੰਸਦ ਦੇ ਮਾਨਸੂਨ ਸੈਸ਼ਨ ’ਚ ਸ਼ਾਮਲ ਹੋਣ ਲਈ 24 ਜੁਲਾਈ ਤੋਂ 4 ਅਗੱਸਤ ਦਰਮਿਆਨ ਹਿਰਾਸਤ ’ਚ ਪੈਰੋਲ ਦੇ ਦਿਤੀ।
ਰਾਸ਼ਿਦ 2017 ਦੇ ਅਤਿਵਾਦੀ ਫੰਡਿੰਗ ਮਾਮਲੇ ’ਚ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 2019 ਤੋਂ ਤਿਹਾੜ ਜੇਲ ’ਚ ਬੰਦ ਹੈ। ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ ਨੇ ਹਿਰਾਸਤ ਦੀ ਪੈਰੋਲ ਮਨਜ਼ੂਰ ਕਰ ਲਈ। ਬਾਰਾਮੂਲਾ ਦੇ ਸੰਸਦ ਮੈਂਬਰ ਨੇ ਸੰਸਦ ਮੈਂਬਰ ਵਜੋਂ ਅਪਣੀ ਡਿਊਟੀ ਨਿਭਾਉਣ ਲਈ ਜਾਂ ਤਾਂ ਅੰਤਰਿਮ ਜ਼ਮਾਨਤ ਜਾਂ ਹਿਰਾਸਤ ਪੈਰੋਲ ਦੀ ਮੰਗ ਕੀਤੀ। (ਪੀਟੀਆਈ)