ਕੁੱਲੂ ਦੀ ਢੀਂਗਰਾ ਨੂੰ US ਦੀ ਕੰਪਨੀ ‘ਚ ਮਿਲਿਆ 42 ਲੱਖ ਦਾ ਪੈਕੇਜ, ਘਰੋਂ ਕਰੇਗੀ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਦੀ ਬੇਟੀ ਸਾਨਿਆ ਨੂੰ ਅਮਰੀਕਾ ਦੀ ਕੰਪਨੀ ਵਿਚ 42 ਲੱਖ ਦੀ ਤਨਖਾਹ ਦਾ ਸਾਲਾਨਾ ਪੈਕੇਜ ਮਿਲਿਆ ਹੈ

Sania Dhingra

ਹਿਮਾਚਲ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਦੀ ਬੇਟੀ ਸਾਨਿਆ ਨੂੰ ਅਮਰੀਕਾ ਦੀ ਕੰਪਨੀ ਵਿਚ 42 ਲੱਖ ਦੀ ਤਨਖਾਹ ਦਾ ਸਾਲਾਨਾ ਪੈਕੇਜ ਮਿਲਿਆ ਹੈ। ਜ਼ਿਲ੍ਹਾ ਕੁੱਲੂ ਦੇ ਜੀਆ ਦੀ 22 ਸਾਲਾ ਸਾਨਿਆ ਢੀਂਗਰਾ ਦੀ ਇਸ ਪ੍ਰਾਪਤੀ ਕਾਰਨ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦਾ ਮਾਹੌਲ ਹੈ।

ਸਾਨਿਆ ਨੂੰ ਅਮਰੀਕਾ ਦੀ ਅਡੋਬ ਕੰਪਨੀ ਨੇ ਨੌਕਰੀ ਦਿੱਤੀ ਹੈ। ਸਾਨਿਆ ਨੇ 17 ਅਗਸਤ ਨੂੰ ਆਨਲਾਈਨ ਚਾਰਜ ਸੰਭਾਲਿਆ ਅਤੇ ਨੋਇਡਾ ਦੀ ਇੱਕ ਅਮਰੀਕੀ ਕੰਪਨੀ ਵਿਚ ਕੰਮ ਕਰੇਗੀ।

22 ਸਾਲਾ ਸਾਨਿਆ ਢੀਂਗਰਾ ਤਕਨੀਕੀ ਸਟਾਫ ਦੇ ਮੈਂਬਰ ਵਜੋਂ ਸ਼ਾਮਲ ਹੋ ਗਈ ਹੈ। ਉਸ ਨੇ ਜੁਲਾਈ ਵਿਚ ਐਨਆਈਟੀ (ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ) ਹਮੀਰਪੁਰ ਤੋਂ ਬੀ.ਟੈਕ ਕੰਪਿਊਟਰ ਸਾਇੰਸ ਦੀ ਡਿਗਰੀ ਪੂਰੀ ਕੀਤੀ।

ਹਾਲਾਂਕਿ, ਕੋਰੋਨਾ ਵਾਇਰਸ ਦੇ ਕਾਰਨ, ਸਾਨਿਆ ਸਿਰਫ ਘਰੋਂ ਕੰਮ ਕਰੇਗੀ। ਪਰ ਹੁਣ ਉਹ ਨੋਇਡਾ ਵਿਚ ਕੰਪਨੀ ਲਈ ਸੇਵਾਵਾਂ ਪ੍ਰਦਾਨ ਕਰੇਗੀ। ਸਾਨਿਆ ਨੇ ਦਸਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਸੁੰਦਰਨਗਰ ਦੇ ਮਹਾਵੀਰ ਸਕੂਲ ਤੋਂ ਕੀਤੀ।

ਇਸ ਤੋਂ ਬਾਅਦ ਸਾਨਿਆ ਨੇ ਐਨਆਈਟੀ ਹਮੀਰਪੁਰ ਵਿਚ ਦਾਖਲਾ ਲੈ ਲਿਆ। ਡਿਗਰੀ ਦੇ ਦੌਰਾਨ ਫਰਵਰੀ ਵਿਚ ਐਨਆਈਟੀ ਹਮੀਰਪੁਰ ਵਿਖੇ ਕੈਂਪਸ ਇੰਟਰਵਿਊ ਆਯੋਜਿਤ ਕੀਤੀ ਗਈ ਸੀ।

ਇਸ ਤੋਂ ਬਾਅਦ ਜੁਲਾਈ ਵਿਚ ਕੰਪਨੀ ਨੂੰ ਇਕ ਜੁਆਇੰਨਿੰਗ ਲੈਟਰ ਮਿਲਿਆ ਹੈ ਅਤੇ ਘਰ ਤੋਂ ਹੀ ਉਸਨੇ ਜੌਬ ਜੁਆਇੰਨਿੰਗ ਕੀਤੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।