ਨਹੀਂ ਰਹੇ UP ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਅੰਤਿਮ ਦਰਸ਼ਨਾਂ ਲਈ ਲਖਨਊ ਪਹੁੰਚੇ PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ।

Former UP CM dies at 89

 

ਲਖਨਊ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (Kalyan Singh dies at 89) ਦਾ ਸ਼ਨੀਵਾਰ ਦੇਰ ਸ਼ਾਮ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (SGPGI) ਵਿਚ ਦਿਹਾਂਤ ਹੋ ਗਿਆ। 89 ਸਾਲਾ ਕਲਿਆਣ ਸਿੰਘ ਦੀ ਮੌਤ ਦੀ ਸੂਚਨਾ 'ਤੇ ਹਸਪਤਾਲ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਹਸਪਤਾਲ ਤੋਂ ਬਾਹਰ ਆ ਕੇ ਕਿਹਾ, 'ਕਲਿਆਣ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸ਼ਨੀਵਾਰ ਰਾਤ 9.15 ਵਜੇ SGPGI ਦੇ ICU ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਗੰਗਾ ਦੇ ਕੰਢੇ ਨਰੋਰਾ ਵਿਖੇ ਕੀਤਾ ਜਾਵੇਗਾ।'

ਇਸ ਦੇ ਨਾਲ ਹੀ ਕਲਿਆਣ ਸਿੰਘ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਪ੍ਰਧਾਨ ਮੰਤਰੀ ਮੋਦੀ (PM Narendra Modi arrives Lucknow) ਲਖਨਊ ਪਹੁੰਚ ਗਏ ਹਨ। ਵੱਡੀ ਗਿਣਤੀ ਵਿਚ ਨੇਤਾ ਅਤੇ ਵਰਕਰ ਪਹਿਲਾਂ ਹੀ ਉਨ੍ਹਾਂ ਦੇ ਇੱਥੇ ਆਉਣ ਦੀ ਉਡੀਕ ਕਰ ਰਹੇ ਸਨ। ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ (Public Holiday) ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ। ਕਲਿਆਣ ਸਿੰਘ ਦੇ ਦੇਹਾਂਤ 'ਤੇ ਸੀਐਮ ਯੋਗੀ (CM Yogi Adityanath) ਵੱਲੋਂ ਤਿੰਨ ਦਿਨਾਂ ਦੇ ਰਾਜ ਸੋਗ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ, ਸਾਰੇ ਸਰਕਾਰੀ ਅਦਾਰਿਆਂ ਵਿਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਕੋਈ ਰਾਜਕ ਸਮਾਗਮ ਨਹੀਂ ਹੋਵੇਗਾ। 23 ਅਗਸਤ ਨੂੰ ਹੀ ਕਲਿਆਣ ਸਿੰਘ ਦਾ ਅਲੀਗੜ੍ਹ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।