ਰਾਹੁਲ ਗਾਂਧੀ ਨੇ ਸਾਂਝੀਆਂ ਕੀਤੀਆਂ ਭੈਣ ਪ੍ਰਿਯੰਕਾ ਨਾਲ ਪੁਰਾਣੀਆਂ ਤਸਵੀਰਾਂ, ਦਿੱਤੀ ਰੱਖੜੀ ਦੀ ਵਧਾਈ
ਰਾਹੁਲ ਗਾਂਧੀ ਨੇ ਲਿਖਿਆ ਕਿ, "ਮੇਰੀ ਭੈਣ ਦੇ ਪਿਆਰ ਅਤੇ ਸਾਥ ਲਈ ਮੇਰੀ ਜ਼ਿੰਦਗੀ 'ਚ ਖਾਸ ਜਗ੍ਹਾ ਹੈ।"
A post shared by Rahul Gandhi (@rahulgandhi)
A post shared by Rahul Gandhi (@rahulgandhi)
ਨਵੀਂ ਦਿੱਲੀ: ਅੱਜ ਦੇਸ਼ ਭਰਾ ਅਤੇ ਭੈਣ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦਾ ਤਿਉਹਾਰ, ਰੱਖੜੀ (Rakshabandhan) ਮਨਾ ਰਿਹਾ ਹੈ। ਰੱਖੜੀ ਦੇ ਤਿਉਹਾਰ 'ਤੇ ਸਿਆਸਤਦਾਨਾਂ ਨੇ ਵੀ ਵਧਾਈ ਦੇ ਸੰਦੇਸ਼ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਕਾਂਗਰਸ (Congress) ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਵੀ ਆਪਣੀ ਭੈਣ ਪ੍ਰਿਯੰਕਾ ਗਾਂਧੀ (Priyanka Gandhi) ਨਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ (shared old pictures) ਕਰਕੇ ਉਨ੍ਹਾਂ ਨੂੰ ਰੱਖੜੀ ਦੀ ਵਧਾਈ ਦਿੱਤੀ ਹੈ।
ਇੰਸਟਾਗ੍ਰਾਮ (Instagram) 'ਤੇ ਤਸਵੀਰ ਪੋਸਟ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ ਕਿ, "ਮੇਰੀ ਭੈਣ ਦੇ ਪਿਆਰ ਅਤੇ ਸਾਥ ਲਈ ਮੇਰੀ ਜ਼ਿੰਦਗੀ 'ਚ ਖਾਸ ਜਗ੍ਹਾ ਹੈ।" ਉਨ੍ਹਾਂ ਕਿਹਾ ਕਿ ਅਸੀਂ ਇਕ ਦੂਜੇ ਦੇ ਦੋਸਤ ਅਤੇ ਰੱਖਿਅਕ ਵੀ ਹਾਂ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਗੇ ਲਿਖਿਆ ਹੈ ਕਿ ਅੱਜ ਰੱਖੜੀ ਦੇ ਮੌਕੇ ’ਤੇ, ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਦੀਆਂ ਪੁਰਾਣੀਆਂ ਤਸਵੀਰਾਂ ਦਾ ਕੋਲਾਜ (Collage) ਸਾਂਝਾ ਕੀਤਾ ਹੈ। ਪ੍ਰਿਯੰਕਾ ਗਾਂਧੀ ਨੇ ਇਨ੍ਹਾਂ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਰੱਖੜੀ ਦੀ ਵਧਾਈ ਵੀ ਦਿੱਤੀ ਹੈ।