Jharkhand News: ATS ਦੀ ਵੱਡੀ ਕਾਰਵਾਈ, ਅਲਕਾਇਦਾ ਦੇ 14 ਅੱਤਵਾਦੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jharkhand News: ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਸਿਖਲਾਈ ਦਿਤੀ ਜਾ ਰਹੀ ਸੀ।

14 Al-Qaeda terrorists arrested News

 14 Al-Qaeda terrorists arrested News: ਝਾਰਖੰਡ ਵਿੱਚ ਐਂਟੀ ਟੈਰਰਿਸਟ ਸਕੁਐਡ (ਏਟੀਐਸ) ਨੇ ਤਿੰਨ ਜ਼ਿਲ੍ਹਿਆਂ ਲੋਹਰਦਗਾ, ਹਜ਼ਾਰੀਬਾਗ, ਰਾਂਚੀ ਵਿਚ 14 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜਿੱਥੋਂ ਅਲਕਾਇਦਾ ਭਾਰਤੀ ਉਪ ਮਹਾਂਦੀਪ ਦਾ ਸਲੀਪਰ ਸੈੱਲ ਫੜਿਆ ਗਿਆ ਹੈ।

ਦਿੱਲੀ ਪੁਲਿਸ ਨੇ ਝਾਰਖੰਡ ਤੋਂ ਇਲਾਵਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਛਾਪੇ ਮਾਰੇ। ਪੁਲਿਸ ਮੁਤਾਬਕ ਰਾਂਚੀ (ਝਾਰਖੰਡ) 'ਚ ਡਾਕਟਰ ਇਸ਼ਤਿਆਕ ਦਾ ਸਰਗਨਾ ਸੀ। ਜੋ ਦੇਸ਼ ਵਿੱਚ ਖਿਲਾਫ਼ਤ ਅਤੇ ਅਤਿਵਾਦੀ ਹਮਲਿਆਂ ਦੀ ਤਿਆਰੀ ਕਰ ਰਿਹਾ ਸੀ।

ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਸਿਖਲਾਈ ਦਿਤੀ ਜਾ ਰਹੀ ਸੀ। ਇਸ ਟਰੇਨਿੰਗ ਦੌਰਾਨ ਰਾਜਸਥਾਨ ਦੇ ਭਿਵੜੀ ਤੋਂ 6 ਜਦੋਂਕਿ ਝਾਰਖੰਡ ਅਤੇ ਉੱਤਰ ਪ੍ਰਦੇਸ਼ ਤੋਂ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਝਾਰਖੰਡ ਪੁਲਿਸ ਅਤੇ ਆਈਬੀ ਨੂੰ ਸੂਚਨਾ ਮਿਲੀ ਸੀ ਕਿ ਅਲਕਾਇਦਾ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿਚ ਇੱਕ ਨੈੱਟਵਰਕ ਕਾਇਮ ਕਰ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਹੁੰਦੇ ਹੀ ਬੁੱਧਵਾਰ ਦੇਰ ਰਾਤ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਤੋਂ ਬਾਅਦ ਇਹ ਜਾਣਕਾਰੀ ਏਟੀਐਸ ਨਾਲ ਸਾਂਝੀ ਕੀਤੀ ਗਈ। ਜਿਸ ਤੋਂ ਬਾਅਦ ਦੇਰ ਰਾਤ ਹੀ ਟੀਮ ਨੇ ਕਾਰਵਾਈ ਕੀਤੀ