ਪੂਰੀ ਆਜ਼ਾਦੀ ਚਾਹੀਦੀ ਹੈ ਤਾਂ ਵਿਆਹ ਹੀ ਨਾ ਕਰਵਾਉ : Supreme Court

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਪਤੀ-ਪਤਨੀ ਦਾ ਕੋਈ ਨਾ ਕੋਈ ਝਗੜਾ ਹੁੰਦਾ ਹੈ, ਅਪਣੇ ਮਤਭੇਦਾਂ ਨੂੰ ਸੁਲਝਾਉਣਾ ਚਾਹੀਦੈ

If you want complete freedom, don't get married: Supreme Court

If you want complete freedom, don't get married Supreme Court News: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਹ ‘ਅਸੰਭਵ’ ਹੈ ਕਿ ਵਿਆਹ ਤੋਂ ਬਾਅਦ, ਪਤੀ ਜਾਂ ਪਤਨੀ ਇਹ ਕਹਿ ਸਕਣ ਕਿ ਉਹ ਅਪਣੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ ਚਾਹੁੰਦੇ ਹਨ। ਜਸਟਿਸ ਬੀ.ਵੀ. ਨਾਗਰਤਨਾ ਅਤੇ ਆਰ. ਮਹਾਦੇਵਨ ਦੇ ਬੈਂਚ ਨੇ ਚੇਤਾਵਨੀ ਦਿਤੀ ਕਿ ਜੇਕਰ ਕੋਈ ਸੁਤੰਤਰ ਰਹਿਣਾ ਚਾਹੁੰਦਾ ਹੈ, ਤਾਂ ਉਸਨੂੰ ਵਿਆਹ ਨਹੀਂ ਕਰਨਾ ਚਾਹੀਦਾ। ਸੁਪਰੀਮ ਕੋਰਟ ਇਕ ਦੂਜੇ ਤੋਂ ਵੱਖ ਰਹਿਣ ਵਾਲੇ ਜੋੜੇ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਉਨ੍ਹਾਂ ਦੇ ਦੋ ਬੱਚੇ ਵੀ ਹਨ।

ਬੈਂਚ ਨੇ ਕਿਹਾ, ‘‘ਜੇਕਰ ਉਹ (ਜੋੜਾ) ਇਕੱਠੇ ਹੁੰਦੇ ਹਨ, ਤਾਂ ਅਸੀਂ ਖ਼ੁਸ਼ ਹੋਵਾਂਗੇ ਕਿਉਂਕਿ ਬੱਚੇ ਬਹੁਤ ਛੋਟੇ ਹਨ। ਉਨ੍ਹਾਂ ਨੂੰ ਟੁੱਟਿਆ ਘਰ ਨਾ ਦੇਖਣ ਨੂੰ ਮਿਲੇ। ਉਨ੍ਹਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਦਾ ਟੁੱਟਿਆ ਹੋਇਆ ਘਰ ਹੈ।’’ ਦੋਵਾਂ ਧਿਰਾਂ ਨੂੰ ਅਪਣੇ ਮਤਭੇਦਾਂ ਨੂੰ ਸੁਲਝਾਉਣ ਦਾ ਨਿਰਦੇਸ਼ ਦਿੰਦੇ ਹੋਏ, ਬੈਂਚ ਨੇ ਕਿਹਾ ਕਿ ਹਰ ਪਤੀ-ਪਤਨੀ ਦਾ ਕੋਈ ਨਾ ਕੋਈ ਝਗੜਾ ਹੁੰਦਾ ਹੈ। ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਈ ਪਤਨੀ ਨੇ ਕਿਹਾ, ‘‘ਇਕ ਹੱਥ ਨਾਲ ਤਾੜੀ ਨਹੀਂ ਵਜ ਸਕਦੀ।’’ ਇਸ ’ਤੇ ਬੈਂਚ ਨੇ ਉਸ ਨੂੰ ਕਿਹਾ, ‘‘ਅਸੀਂ ਤੁਹਾਨੂੰ ਦੋਵਾਂ ਤੋਂ ਪੁੱਛ ਰਹੇ ਹਾਂ, ਸਿਰਫ਼ ਤੁਹਾਨੂੰ ਨਹੀਂ।’’   (ਏਜੰਸੀ)
 

(For more news apart from “Samba Jammu and Kashmir Accident News in punjabi, ” stay tuned to Rozana Spokesman.)