ਪਿੱਛੋਂ ਅਵਾਜ ਮਾਰਨੀ ਮਾੜਾ ਸਮਝਿਆ ਜਾਂਦਾ ਪਰ ਇਸ ਬੰਦੇ ਲਈ ਕਿਸਮਤ ਖੋਲ ਗਈ, 7 ਕਰੋੜ ਦੀ ਲੱਗ ਗਈ ਲਾਟਰੀ
ਵਿਅਕਤੀ ਉੱਤਰਾਖੰਡ ਤੋਂ ਲੁਧਿਆਣਾ ਆਇਆ ਸੀ ਘੁੰਮਣ
Punjab State Rakhi Bumper Lottery 2025 : ਪੰਜਾਬ ਰਾਜ ਲਾਟਰੀ ਵਿਭਾਗ ਨੇ ਰਾਖੀ ਬੰਪਰ 2025 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਡਰਾਅ ਬਹੁਤ ਖਾਸ ਸੀ ਕਿਉਂਕਿ ਇਸ ਵਿੱਚ ਕੁੱਲ 17.20 ਕਰੋੜ ਦੇ ਇਨਾਮ ਵੰਡੇ ਗਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਇਨਾਮ, ਯਾਨੀ 7 ਕਰੋੜ ਦਾ ਪਹਿਲਾ ਇਨਾਮ, ਟਿਕਟ ਨੰਬਰ B 673475 'ਤੇ ਨਿਕਲਿਆ ਹੈ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੂੰ ਲਾਟਰੀ ਅਫ਼ਸਰ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਦਾ ਨਾਮ ਨਿਕਲਿਆ ਹੈ ਉਹ ਉਤਰਾਖੰਡ ਦੇ ਹਰਿਦੁਆਰ ਤੋਂ ਲੁਧਿਆਣਾ ਘੁੰਮਣ ਆਇਆ ਸੀ ਤੇ ਗੋਬਿੰਦ ਲਾਟਰੀ ਵਾਲੇ ਨੇ ਪਿਛੋ ਆਵਾਜ਼ ਮਾਰੀ ਤੇ ਉਸ ਨੇ ਲਾਟਰੀ ਨੂੰ ਖਰੀਦਣ ਲਈ ਕਿਹਾ । ਵਿਅਕਤੀ ਨੇ 2 ਟਿਕਟਾਂ ਖਰੀਦੀਆਂ ਸਨ ਅਤੇ ਫਿਰ ਰਾਤ ਨੂੰ ਗੋਬਿੰਦ ਲਾਟਰੀ ਵਾਲੇ ਨੇ ਫੋਨ ਕੀਤਾ 7 ਕਰੋੜ ਦਾ ਇਨਾਮ ਨਿਕਲਿਆ ਹੈ।
ਲਾਟਰੀ ਅਧਿਕਾਰੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਗਲੀ ਵਾਰੀ 11 ਕਰੋੜ ਰੁਪਏ ਦੀ ਲਾਟਰੀ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਅਸੀ ਤਿੰਨ ਸੀਰੀਜ਼ ਵਿਚ ਟਿਕਟਾਂ ਲਾਂਚ ਕੀਤੀਆਂ ਹਨ ਜਿਸ ਵਿੱਚ ਏ,ਬੀ ਅਤੇ ਸੀ।
ਉੱਤਰਾਖੰਡ ਦੇ ਕ੍ਰਿਸ਼ਨਲਾਲ ਨੇ ਦੱਸਿਆ ਹੈ ਕਿ ਗੋਬਿੰਦ ਲਾਟਰੀ ਵਾਲੇ ਨੇ ਪਿੱਛੇ ਆਵਾਜ਼ ਮਾਰ ਕੇ ਦਿੱਤੀ ਸੀ ਤੇ ਇਸ ਨੇ ਹੀ ਫੋਨ ਕਰਕੇ ਦੱਸਿਆ ਹੈ ਕਿ ਤੁਹਾਡੀ ਲਾਟਰੀ ਨਿਕਲੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਹਰਿਦੁਆਰ ਤੋਂ ਘੁੰਮਣ ਆਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆ ਕੇ ਪਹਿਲੀ ਵਾਰ ਲਾਟਰੀ ਪਾਈ ਸੀ । ਉਨ੍ਹਾਂ ਨੇ ਕਿਹਾ ਹੈ ਕਿ ਲਾਟਰੀ ਦੇ ਪੈਸੇ ਨਾਲ ਕੋਈ ਆਪਣਾ ਕਾਰਬਾਰੋ ਕਰਾਂਗਾ।