Russia Ukraine News: ਰੂਸ ਵਲੋਂ ਯੂਕ੍ਰੇਨ ’ਤੇ ਵੱਡਾ ਹਵਾਈ ਹਮਲਾ, 574 ਡਰੋਨ ਤੇ 40 ਮਿਜ਼ਾਈਲਾਂ ਦਾਗ਼ੀਆਂ
Russia Ukraine News: ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖ਼ਮੀ ਹੋਏ
Russia launches major airstrike on Ukraine: ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਇਸ ਸਾਲ ਯੂਕ੍ਰੇਨ ’ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿਚ 574 ਡਰੋਨ ਅਤੇ 40 ਮਿਜ਼ਾਈਲਾਂ ਦਾਗੀਆਂ ਗਈਆਂ। ਉਨ੍ਹਾਂ ਕਿਹਾ ਕਿ ਹਮਲੇ ਜ਼ਿਆਦਾਤਰ ਦੇਸ਼ ਦੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ।
ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖ਼ਮੀ ਹੋਏ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਰੂਸ ਨੇ ਪੱਛਮੀ ਯੂਕ੍ਰੇਨ ਵਿਚ ਇਕ ਪ੍ਰਮੁੱਖ ਅਮਰੀਕੀ ਇਲੈਕਟਰਾਨਿਕਸ ਨਿਰਮਾਤਾ ’ਤੇ ਹਮਲਾ ਕੀਤਾ।
ਉਨ੍ਹਾਂ ਹੋਰ ਕੋਈ ਵੇਰਵਾ ਨਹੀਂ ਦਿਤਾ। ਅਧਿਕਾਰਤ ਅੰਕੜਿਆਂ ਅਨੁਸਾਰ ਇਹ ਰੂਸ ਦਾ ਇਸ ਸਾਲ ਡਰੋਨਾਂ ਦੀ ਗਿਣਤੀ ਦੇ ਮਾਮਲੇ ਵਿਚ ਤੀਜਾ ਸੱਭ ਤੋਂ ਵੱਡਾ ਹਵਾਈ ਹਮਲਾ ਸੀ ਅਤੇ ਮਿਜ਼ਾਈਲਾਂ ਦੇ ਮਾਮਲੇ ਵਿਚ ਵੀ ਤੀਜਾ ਸੱਭ ਤੋਂ ਵੱਡਾ ਸੀ। ਇਹ ਹਮਲੇ ਅਮਰੀਕਾ ਦੀ ਅਗਵਾਈ ਵਾਲੇ ਨਵੇਂ ਜੰਗਬੰਦੀ ਯਤਨਾਂ ਦੇ ਵਿਚਕਾਰ ਹੋਏ ਹਨ। ਇਨ੍ਹਾਂ ਯਤਨਾਂ ਦਾ ਉਦੇਸ਼ ਰੂਸ ਦੇ ਗੁਆਂਢੀ ਦੇਸ਼ ’ਤੇ ਹਮਲੇ ਤੋਂ ਬਾਅਦ ਸ਼ੁਰੂ ਹੋਏ ਤਿੰਨ ਸਾਲ ਪੁਰਾਣੇ ਯੁੱਧ ਵਿਚ ਸ਼ਾਂਤੀ ਸਮਝੌਤੇ ’ਤੇ ਪਹੁੰਚਣਾ ਹੈ। (ਏਜੰਸੀ)
(For more news apart from “Russia launches major airstrike on Ukraine, ” stay tuned to Rozana Spokesman.)