ਚਿਦੰਬਰਮ ਨੇ ਸੀਬੀਆਈ ‘ਤੇ ਸਾਧਿਆ ਨਿਸ਼ਾਨਾ, ‘ਚੰਨ ‘ਤੇ ਹੋਵੇਗੀ ਮੇਰੀ ਸੇਫ਼ ਲੈਡਿੰਗ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਵੱਲੋਂ ਆਈਐਨਐਕਸ ਮੀਡੀਆ ਕੇਸ ‘ਚ ਜ਼ਮਾਨਤ ਦਾ ਵਿਰੋਧ ਕਰਨ ‘ਤੇ ਕਾਂਗਰਸ...

Chidambaram

ਨਵੀਂ ਦਿੱਲੀ: ਸੀਬੀਆਈ ਵੱਲੋਂ ਆਈਐਨਐਕਸ ਮੀਡੀਆ ਕੇਸ ‘ਚ ਜ਼ਮਾਨਤ ਦਾ ਵਿਰੋਧ ਕਰਨ ‘ਤੇ ਕਾਂਗਰਸ ਨੇਤਾ ਪੀ ਚਿਦੰਬਰਮ ਵੱਲੋਂ ਟਵੀਟ ਕਰਕੇ ਨਿਸ਼ਾਨਾ ਸਾਧਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਬਿਨਾਂ ਨਾਮ ਲਈ ਚੰਨ, ਚੰਦਰਯਾਨ 2 ਦਾ ਜਿਕਰ ਕਰ ਸੀਬੀਆਈ ‘ਤੇ ਨਿਸ਼ਾਨਾ ਸਾਧਿਆ ਹੈ। ਦੱਸ ਦਈਏ ਕਿ ਸੀਬੀਆਈ ਨੇ ਚਿਦੰਬਰਮ ਦੀ ਜ਼ਮਾਨਤ ਅਰਜੀ ਦਾ ਵਿਰੋਧ ਕੀਤਾ ਹੈ।

ਇਸ ‘ਤੇ ਹੁਣ 23 ਸਤੰਬਰ ਨੂੰ ਸੁਣਵਾਈ ਹੋਣੀ ਹੈ। ਚਿਦੰਬਰਮ ਫਿਲਹਾਲ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ 3 ਅਕਤੂਬਰ ਤੱਕ ਕਾਨੂੰਨੀ ਹਿਰਾਸਤ ਵਿੱਚ ਹਨ। ਅਜਿਹੇ ‘ਚ ਉਨ੍ਹਾਂ ਦਾ ਟਵਿਟਰ ਅਕਾਉਂਟ ਪਰਵਾਰ ਵੱਲੋਂ ਚਲਾਇਆ ਜਾ ਰਿਹਾ ਹੈ। ਚਿਦੰਬਰਮ ਵੱਲੋਂ ਉਨ੍ਹਾਂ ਦੇ ਪਰਵਾਰ ਨੇ ਟਵੀਟ ਕੀਤਾ, ਕੁਝ ਲੋਕਾਂ ਦੇ ਮੁਤਾਬਕ, ਮੇਰੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਮੈਂ ਉੱਡਕੇ ਚੰਨ ਉੱਤੇ ਚਲਾ ਜਾਵਾਂਗਾ। ਮੇਰੀ ਉੱਥੇ ਸੇਫ਼ ਲੈਂਡਿੰਗ ਵੀ ਹੋਵੇਗੀ। ਮੈਂ ਇਹ ਜਾਣ ਕੇ ਖੁਸ਼ ਹੋ ਗਿਆ ਹਾਂ।

ਕਿਉਂ ਲਿਖਿਆ ਅਜਿਹਾ

ਦਰਅਸਲ, ਚਿਦੰਬਰਮ ਦੀ ਜਿਸ ਜ਼ਮਾਨਤ ਅਰਜੀ ‘ਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ, ਉਸਦਾ ਸੀਬੀਆਈ ਨੇ ਵਿਰੋਧ ਕੀਤਾ ਹੈ। ਵਿਰੋਧ ਇਹ ਕਹਿਕੇ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਹ (ਚਿਦੰਬਰਮ) ਦੇਸ਼ ਛੱਡ ਕੇ ਭੱਜ ਸਕਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਸ ‘ਤੇ ਕਾਂਗਰਸ ਨੇਤਾ ਨੇ ਤੰਜ ਕਸਿਆ ਹੈ। ਸੀਬੀਆਈ ਨੇ ਇਹ ਵੀ ਕਿਹਾ ਹੈ ਕਿ ਜੇਕਰ ਚਿਦੰਬਰਮ ਨੂੰ ਰਾਹਤ ਦਿੱਤੀ ਜਾਂਦੀ ਹੈ ਤਾਂ ਇਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗਲਤ ਸੁਨੇਹਾ ਦੇਣ ਵਰਗਾ ਹੋਵੇਗਾ।

ਇੱਥੇ ਤੱਕ ਕਿ ਕਾਂਗਰਸ ਨੇਤਾ ਦੀ ਜ਼ਮਾਨਤ ਅਰਜੀ ‘ਤੇ ਸੁਣਵਾਈ ਦੇ ਸਮੇਂ ਵੀ ਸੀਬੀਆਈ ਦਾ ਇਹ ਬਿਆਨ ਸਾਹਮਣੇ ਆਇਆ ਸੀ। ਮੁਕੁਲ ਰੋਹਤਗੀ ਨੇ ਕਿਹਾ ਕਿ ਜੇਕਰ ਪੀ ਚਿਦੰਬਰਮ ਵਰਗੇ ਵਿਅਕਤੀ ਦੇ ਬਾਰੇ ‘ਚ ਡਰ ਹੈ ਕਿ ਉਹ ਦੇਸ਼ ਛੱਡਕੇ ਭੱਜ ਸੱਕਦਾ ਹੈ, ਤਾਂ ਇਸ ਦੇਸ਼ ਵਿੱਚ ਕਿਸੇ ਵੀ ਵਿਅਕਤੀ ਦੇ ਬਾਰੇ ‘ਚ ਇਹ ਡਰ ਹੋ ਸਕਦਾ ਹੈ।