ਦਿੱਲੀ ਵਿਚ ਅੱਜ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ, IMD ਨੇ ਜਾਰੀ ਕੀਤਾ 'Orange Alert'

ਏਜੰਸੀ

ਖ਼ਬਰਾਂ, ਰਾਸ਼ਟਰੀ

IMD ਅਧਿਕਾਰੀਆਂ ਦੇ ਅਨੁਸਾਰ, ਸਤੰਬਰ ਦੇ ਅੰਤ ਤੱਕ ਹਲਕੀ ਬਾਰਸ਼ ਹੋਣ ਦੀ ਉਮੀਦ ਹੈ।

Weather in Delhi

 

ਨਵੀਂ ਦਿੱਲੀ: ਮੌਸਮ ਵਿਭਾਗ ਨੇ ਬੁੱਧਵਾਰ ਨੂੰਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਾਣੀ ਭਰਨ ਅਤੇ ਆਵਾਜਾਈ ਵਿਚ ਵਿਘਨ ਪੈਣ ਦੀ ਸੰਭਾਵਨਾ ਦੇ ਨਾਲ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਦਿੱਲੀ ਲਈ 'ਆਰੇਂਜ ਅਲਰਟ' (Orange Alert) ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਇਸ ਸਾਲ ਮਾਨਸੂਨ (Weather in Delhi) ਦੇ ਦੌਰਾਨ ਬੁੱਧਵਾਰ ਸਵੇਰ ਤੱਕ ਦਿੱਲੀ ਵਿਚ 1164.7 ਮਿਲੀਮੀਟਰ ਮੀਂਹ ਪਿਆ, ਜੋ ਕਿ 1964 ਤੋਂ ਬਾਅਦ ਸਭ ਤੋਂ ਵੱਧ ਹੈ।

IMD ਅਧਿਕਾਰੀਆਂ ਦੇ ਅਨੁਸਾਰ, ਸਤੰਬਰ ਦੇ ਅੰਤ ਤੱਕ ਹਲਕੀ ਬਾਰਸ਼ (Rain) ਹੋਣ ਦੀ ਉਮੀਦ ਹੈ। ਅਧਿਕਾਰੀ ਨੇ ਕਿਹਾ, “ਪੱਛਮ ਵਿਚ ਗੜਬੜੀ ਅਤੇ ਨਮੀ ਨਾਲ ਭਰੀਆਂ ਪੂਰਬੀ ਹਵਾਵਾਂ ਦੇ ਆਪਸੀ ਤਾਲਮੇਲ ਕਾਰਨ ਬੁੱਧਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।” ਪੂਰਬੀ ਰਾਜਸਥਾਨ ’ਤੇ ਇਕ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਵੀਰਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਵੀ ਸੰਭਾਵਨਾ ਹੈ।

IMD ਦੇ ਅਨੁਸਾਰ, 15 ਮਿਲੀਮੀਟਰ ਤੋਂ ਘੱਟ ਬਾਰਸ਼ ਨੂੰ 'ਹਲਕੀ', 15 ਤੋਂ 64.5 ਮਿਲੀਮੀਟਰ ਦੇ ਵਿਚਕਾਰ 'ਮੱਧਮ', 64.5 ਮਿਲੀਮੀਟਰ ਅਤੇ 115.5 ਮਿਲੀਮੀਟਰ ਦੇ ਵਿਚਕਾਰ 'ਭਾਰੀ', 115.6 ਅਤੇ 204.4 ਮਿਲੀਮੀਟਰ ਦੇ ਵਿਚਕਾਰ 'ਬਹੁਤ ਜ਼ਿਆਦਾ' ਅਤੇ ਇਸ ਤੋਂ ਵੱਧ 204.4 ਮਿਲੀਮੀਟਰ ਬਾਰਸ਼ ਨੂੰ 'ਬੇਹੱਦ ਭਾਰੀ' ਬਾਰਸ਼ ਮੰਨਿਆ ਜਾਂਦਾ ਹੈ।