27 ਸਤੰਬਰ ਤੋਂ ਹੋਵੇਗਾ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਨੂੰ ਕੀਤੀ ਵਿਚਾਰ ਚਰਚਾ ਮਗਰੋਂ ਲਾਈਵ ਸਟ੍ਰੀਮਿੰਗ ਬਾਰੇ ਫ਼ੈਸਲਾ ਲਿਆ ਸੀ।

Supreme Court

 

ਨਵੀਂ ਦਿੱਲੀ: ਅਗਲੇ ਹਫ਼ਤੇ ਤੋਂ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚਾਂ ਵੱਲੋਂ ਕੀਤੀ ਜਾਣ ਵਾਲੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੀ ਸ਼ਮੂਲੀਅਤ ਵਾਲੀ ਮੁਕੰਮਲ ਕੋਰਟ ਨੇ ਮੰਗਲਵਾਰ ਨੂੰ ਕੀਤੀ ਵਿਚਾਰ ਚਰਚਾ ਮਗਰੋਂ ਲਾਈਵ ਸਟ੍ਰੀਮਿੰਗ ਬਾਰੇ ਫ਼ੈਸਲਾ ਲਿਆ ਸੀ। ਇਸ ਫ਼ੈਸਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਜੱਜਾਂ ਨੇ 27 ਸਤੰਬਰ ਤੋਂ ਸੁਣਵਾਈ ਦਾ ਸਿੱਧਾ ਪ੍ਰਸਾਰਣ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਹੈ।