ਮੈਚ ਦੀਆਂ ਟਿਕਟਾਂ ਨੂੰ ਲੈ ਕੇ ਹੰਗਾਮਾ, ਚਾਰ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਿਕਟਾਂ ਖਰੀਦਣ ਲਈ ਜਿਮਖਾਨਾ ਮੈਦਾਨ 'ਚ ਕਰੀਬ 15 ਹਜ਼ਾਰ ਕ੍ਰਿਕਟ ਪ੍ਰੇਮੀ ਪੁੱਜੇ

Uproar over match tickets

 

ਹੈਦਰਾਬਾਦ- ਭਾਰਤ ਅਤੇ ਆਸਟਰੇਲੀਆ ਵਿਚਾਲੇ 25 ਸਤੰਬਰ ਨੂੰ ਹੋਣ ਵਾਲੇ ਤੀਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਲਈ ਟਿਕਟਾਂ ਦੀ ਖਰੀਦਦਾਰੀ ਨੂੰ ਲੈ ਕੇ ਵੀਰਵਾਰ ਨੂੰ ਜਿਮਖਾਨਾ ਮੈਦਾਨ ਵਿਚ ਹਫੜਾ-ਦਫੜੀ ਮੱਚ ਗਈ, ਜਿਸ ਵਿਚ ਚਾਰ ਲੋਕ ਜ਼ਖਮੀ ਹੋ ਗਏ।

ਪੁਲਿਸ ਨੇ ਦੱਸਿਆ ਕਿ ਇਸ ਝੜਪ ਕਾਰਨ ਕੁਝ ਔਰਤਾਂ ਸਮੇਤ ਕੁਝ ਲੋਕ ਅਸਹਿਜ ਮਹਿਸੂਸ ਕਰਨ ਲੱਗੇ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ।
ਮੈਚ ਦੀਆਂ ਟਿਕਟਾਂ ਖਰੀਦਣ ਲਈ ਜਿਮਖਾਨਾ ਮੈਦਾਨ 'ਚ ਕਰੀਬ 15 ਹਜ਼ਾਰ ਕ੍ਰਿਕਟ ਪ੍ਰੇਮੀ ਪੁੱਜੇ ਹੋਏ ਸਨ ਅਤੇ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।

ਕੁਝ ਕ੍ਰਿਕਟ ਪ੍ਰੇਮੀਆਂ ਨੇ ਦੱਸਿਆ ਕਿ ਉਹ ਟਿਕਟਾਂ ਖਰੀਦਣ ਲਈ ਸਵੇਰੇ ਹੀ ਜਿਮਖਾਨਾ ਮੈਦਾਨ ਵਿਚ ਪਹੁੰਚ ਗਏ ਸੀ।
ਤੇਲੰਗਾਨਾ ਦੇ ਖੇਡ ਮੰਤਰੀ ਵੀ ਸ਼੍ਰੀਨਿਵਾਸ ਗੌਡ ਨੇ ਕੱਲ੍ਹ ਕਿਹਾ ਸੀ ਕਿ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।