ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਉਡਾਣ ’ਚ ਮਚੀ ਹਫੜਾ-ਦਫੜੀ
ਇੱਕ ਮੁਸਾਫ਼ਿਰ ਨੇ ਕਾਕਪਿਟ ਖੋਲ੍ਹਣ ਦੀ ਕੀਤੀ ਕੋਸ਼ਿਸ਼
Chaos breaks out on flight from Bengaluru to Varanasi
ਵਾਰਾਣਸੀ: ਇੱਕ ਯਾਤਰੀ ਵੱਲੋਂ ਬੈਂਗਲੁਰੂ ਤੋਂ ਵਾਰਾਣਸੀ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦਾ ਕਾਕਪਿਟ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਜਹਾਜ਼ ਅੰਦਰ ਹਫੜਾ-ਦਫੜੀ ਮਚ ਗਈ। ਜ਼ਿਕਰਯੋਗ ਹੈ ਕਿ ਯਾਤਰੀ ਨੇ ਸਹੀ ਪਾਸਕੋਡ ਵੀ ਦਾਖਲ ਕੀਤਾ, ਪਰ ਕੈਪਟਨ ਨੇ ਕਾਕਪਿਟ ਦਰਵਾਜ਼ਾ ਨਹੀਂ ਖੋਲ੍ਹਿਆ।
ਜਾਣਕਾਰੀ ਮੁਤਾਬਕ ਅਜਿਹਾ ਕਰਨ ਵਾਲਾ ਵਿਅਕਤੀ ਆਪਣੇ ਅੱਠ ਸਾਥੀਆਂ ਨਾਲ ਜਹਾਜ਼ ਵਿੱਚ ਯਾਤਰਾ ਕਰ ਰਿਹਾ ਸੀ। ਇਸ ਦੌਰਾਨ ਉਸ ਨਾਲ ਯਾਤਰਾ ਕਰ ਰਹੇ ਸਾਰੇ 9 ਯਾਤਰੀਆਂ ਨੂੰ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX-1086 ਨੇ ਬੈਂਗਲੁਰੂ ਤੋਂ ਵਾਰਾਣਸੀ ਲਈ ਉਡਾਣ ਭਰੀ ਸੀ। ਘਟਨਾ ਦੀ ਸੂਚਨਾ ਲੈਂਡਿੰਗ 'ਤੇ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।