ਦਿੱਲੀ ‘ਚ ਅੱਜ ਆਟੋ, ਟੈਕਸੀ ਯੂਨੀਅਨ ਅਤੇ ਪਟਰੌਲ ਪੰਪਾਂ ਦੀ ਹੜਤਾਲ, ਆਮ ਜਨਤਾ ਹੋਵੇਗੀ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਪਟਰੌਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੈਟ ਨਾ ਹਟਾਉਣ ਦੇ ਵਿਰੋਧ ਵਿਚ ਅੱਜ ਦਿੱਲੀ ਦੇ 400 ਤੋਂ ਜ਼ਿਆਦਾ ਪਟਰੌਲ ਪੰਪ

Petrol Pump

ਨਵੀਂ ਦਿੱਲੀ (ਪੀਟੀਆਈ) : ਦਿੱਲੀ ‘ਚ ਪਟਰੌਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੈਟ ਨਾ ਹਟਾਉਣ ਦੇ ਵਿਰੋਧ ਵਿਚ ਅੱਜ ਦਿੱਲੀ ਦੇ 400 ਤੋਂ ਜ਼ਿਆਦਾ ਪਟਰੌਲ ਪੰਪ ਬੰਦ ਰਹਿਣਗੇ। ਦਿੱਲੀ ‘ਚ ਪਟਰੌਲ ਡੀਲਰਜ਼ ਐਸੋਸੀਏਸ਼ਨ (ਡੀਪੀਡੀਏ) ਵੱਲੋਂ ਪੂਰਨ ਤੌਰ ‘ਤੇ ਸਪੱਸ਼ਟ ਕੀਤਾ ਗਿਆ ਹੈ ਕਿ ਪਟਰੌਲ ਪੰਪ ਸੋਮਵਾਰ ਸਵੇਰੇ 6 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਤਕ ਬੰਦ ਰਹਿਣਗੇ। ਹਾਲਾਂਕਿ ਇਹਨਾਂ ਪਟਰੌਲ ਪੰਪਾਂ ਨਾਲ ਜੁੜੇ ਸੀਐਨਜੀ ਪੰਪ ਖੁੱਲ੍ਹੇ ਰਹਿਣਗੇ। ਉਥੇ, ਸੀਐਨਜੀ ਦੀ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕਿ ਦਿੱਲੀ ਦੇ ਆਟੋ ਚਾਲਕ ਵੀ ਹੜਤਾਲ ਕਰਨ ਵਾਲੇ ਹਨ।

 ਉਥੇ ਟੈਕਸੀ ਵਾਲਿਆਂ ਨੇ ਨਿਜੀ ਕੈਬ ਨੂੰ ਲੈ ਕੇ ਬਣਾਈ ਗਈ ਨੀਤੀ ਦੇ ਖ਼ਿਲਾਫ਼ ਅੱਜ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਲ ਇੰਡੀਆ ਟੂਰ ਐਂਡ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੰਯੁਕਤ ਸੰਘਰਸ਼ ਕਮੇਟੀ ਦੇ ਇੰਦਰਜੀਤ ਸਿੰਘ ਨੇ ਕਿਹਾ, ਸੰਯੁਕਤ ਸੰਘਰਸ਼ ਕਮੇਟੀ ਦੁਆਰਾ ਇਕ ਦਿਨੇ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ। ਡੀਪੀਡੀਏ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਪਟਰੌਲ ਡੀਜ਼ਲ ਦੇ ਰੇਟ ਉਤੇ ਵੈਟ ਘੱਟ ਨਹੀਂ ਕੀਤਾ ਹੈ। ਇਸ ਦੀ ਵਜ੍ਹਾ ਨਾਲ ਸਾਨੂੰ ਰੋਜ਼ਾਨਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਅਸੀਂ ਦਿੱਲੀ ਦੇ ਅਰਵਿੰਰ ਕੇਜ਼ਰੀਵਾਲ ਸਰਕਾਰ ਦੇ ਵਿਰੋਧ ਵਿਚ 22 ਅਕਤੂਬਰ ਨੂੰ 24 ਘੰਟਿਆ ਲਈ ਸਾਰੇ ਪਟਰੌਲ ਪੰਪ ਬੰਦ ਰੱਖਾਂਗੇ। ਜ਼ਿਕਰਯੋਗ ਹੈ ਕਿ 4 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਪਟਰੌਲ ਅਤੇ ਡੀਜ਼ਲ ਦੇ ਰੇਟਾਂ ਉਤੇ ਟੈਕਸ ਘੱਟ ਕੀਤਾ ਗਿਆ ਸੀ। ਕੇਂਦਰ ਦੁਆਰਾ ਟੈਕਸ ਘੱਟ ਕੀਤੇ ਜਾਣ ਦੇ ਐਲਾ ਤੋਂ ਬਾਅਦ ਕੀਂ ਰਾਜਾਂ ਵਿਚ ਸੱਤਾਧਾਰੀ ਪਾਰਟੀਆਂ ਨੇ ਵੈਟ ਦੀਆਂ ਦਰਾਂ ਨੂੰ ਘਟਿਆ ਸੀ। ਪਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਵੈਟ ਨਹੀਂ ਘਟਾਇਆ ਗਿਆ ਸੀ।

ਦਿੱਲੀ ਦੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕ ਐਨਸੀਆਰ ਸਥਿਤ ਯੂਪੀ ਦੇ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਆਦਿ ਸ਼ਹਿਰਾਂ ਦੇ ਪਟਰੌਲ ਪੰਪ ਉਤੇ ਤੇਲ ਭਰਵਾਉਣ ਜਾ ਰਹੇ ਹਨ।  ਦੱਸ ਦਈਏ ਕਿ ਯੂਪੀ ਅਤੇ ਹਰਿਆਣੇ ਸਰਕਾਰ ਨੇ ਪਟਰੌਲ ਦੀਆਂ ਕੀਮਤਾਂ ਉਤੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਮਰਧਨ ਕਰਦੇ ਹੋਏ ਵੈਟ ਘਟਾਇਆ ਗਿਆ ਸੀ। ਪਟਰੌਲ ਪੰਪ ਯੂਨੀਅਨ ਨੇ ਹਾਲ ਹੀ ਵਿਚ ਦਿੱਲੀ ਸਰਕਾਰ ਤੋਂ ਡੀਜ਼ਲ ਅਤੇ ਪਟਰੌਲ ਉਤੇ ਵੈਟ ‘ਚ ਕਟੌਤੀ ਦੀ ਮੰਗ ਕੀਤੀ ਸੀ। ਉਹਨਾਂ ਨੇ ਪਹਿਲਾਂ ਦੀ ਐਲਾਨ ਕੀਤਾ ਸੀ। ਕਿ ਜੇਕਰ ਮੰਗਾਂ ਨਹੀਂ ਮੰਨੀਆਂ ਤਾਂ, 22 ਅਕਤੂਬਰ ਨੂੰ ਪਟਰੌਲ ਪੰਪਾਂ ਦੀ ਹੜਤਾਲ ਕੀਤੀ ਜਾਵੇਗੀ।

ਪਟਰੌਲ ਪੰਪ ਯੂਨੀਅਨ ਦੇ ਨਾਲ ਹੀ ਆਟੋ ਆਟੋ ਟੈਕਸੀ ਯੂਨੀਅਨ ਵੀ ਇਸ ਦਿਨ ਹੜਤਾਲ ਕਰਨਗੇ। ਦੱਸ  ਦਈਏ ਕਿ ਯੂਨੀਅਨ ਦੇ ਇਸ ਐਲਾਨ ਤੋਂ ਬਾਅਦ ਵੀ ਕੇਜਰੀਵਾਲ ਸਰਕਾਰ ਨੇ ਪਟਰੌਲ ਅਤੇ ਡੀਜ਼ਲ ਉਤੇ ਵੈਟ ਹਟਾਉਣ ਨੂੰ ਲੈ ਕੇ ਕੋਈ ਅਹਿਮ ਕਦਮ ਨਹੀਂ ਚੁੱਕਿਆ।