ਪੀ ਚਿਦੰਬਰਮ ਨੂੰ CBI ਵਾਲੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ ਕਿ ਪੀ ਚਿਦੰਬਰਮ ਨੂੰ ਸਿਰਫ਼ ਤਾਂ ਹੀ ਰਿਹਾ ਕੀਤਾ ਜਾਵੇਗਾ ਜੇ ਕਿਸੇ ਹੋਰ ਮਾਮਲੇ ਵਿਚ ਉਸ ਦੀ ਜ਼ਰੂਰਤ ਨਹੀਂ।

P. Chidambaram

ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਸੀਬੀਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਵਿਚ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਨਾ ਛੱਡਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ। ਉਸ ਨੂੰ ਇਕ ਲੱਖ ਰੁਪਏ ਦੇ ਨਿੱਜੀ ਬਾਂਡ‘ਤੇ ਜ਼ਮਾਨਤ ਮਿਲੀ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਪੀ ਚਿਦੰਬਰਮ ਨੂੰ ਸਿਰਫ਼ ਤਾਂ ਹੀ ਰਿਹਾ ਕੀਤਾ ਜਾਵੇਗਾ ਜੇ ਕਿਸੇ ਹੋਰ ਮਾਮਲੇ ਵਿਚ ਉਸ ਦੀ ਜ਼ਰੂਰਤ ਨਹੀਂ।

ਦੱਸ ਦਈਏ ਕਿ ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਪੀ. ਚਿੰਦਾਬਰਮ ਨੂੰ ਜ਼ਮਾਨਤ ਨਾ ਦੇਣ 'ਤੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ 30 ਸਤੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ। ਪੀ. ਚਿਦੰਬਰਮ ਸੀਬੀਆਈ ਦੇ ਬਾਹਰ ਈਡੀ ਕੇਸ ਵਿਚ ਹਿਰਾਸਤ ਵਿਚ ਹਨ। ਦੱਸ ਦਈਏ ਕਿ ਕੇਂਦਰੀ ਜਾਂਚ ਬਿਊਰੋ ਨੇ ਬੀਤੇ ਦਿਨੀਂ ਆਈਐਨਐਕਸ ਮੀਡੀਆ ਮਾਮਲੇ ਵਿਚ ਆਪਣੀ ਚਾਰਜਸ਼ੀਟ ਦਾਖ਼ਲ ਕੀਤੀ ਸੀ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।