PSEB ਨੇ ਜਾਰੀ ਕੀਤਾ 10 ਵੀਂ ਤੇ 12 ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਐਡਮਿਟ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਭ ਤੋਂ ਪਹਿਲਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਸਰਕਾਰੀ ਵੈਬਸਾਈਟ  pseb.ac.in 'ਤੇ ਜਾਓ।

exam

ਨਵੀਂ ਦਿੱਲੀ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਲਾਸ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਕੰਪਾਰਟਮੈਂਟ ਪ੍ਰੀਖਿਆ 2020 ਦਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥਿਆਂ ਨੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਉਹ ਬੋਰਡ  ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। 

ਇੰਝ ਡਾਊਨਲੋਡ ਕਰੋ ਐਡਮਿਟ ਕਾਰਡ:
ਸਭ ਤੋਂ ਪਹਿਲਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਸਰਕਾਰੀ ਵੈਬਸਾਈਟ  pseb.ac.in 'ਤੇ ਜਾਓ।
ਇੱਥੇ ਹੋਮਪੇਜ 'ਤੇ ਹੇਠਾਂ ਸਕ੍ਰੌਲ ਕਰੋ ਅਤੇ ਲੇਟੈਸਟ ਨਿਊਜ਼ ਦੇ ਸੈਕਸ਼ਨ 'ਤੇ ਜਾਓ।
ਇੱਥੇ ਕੰਪਾਰਟਮੈਂਟ ਰਿਜ਼ਲਟ ਨਾਮ ਵਾਲੇ ਲਿੰਕ ਨੂੰ ਲੱਭੋ ਅਤੇ ਇਸ 'ਤੇ ਕਲਿੱਕ ਕਰੋ।
ਅਜਿਹਾ ਕਰਨ ਤੋਂ ਬਾਅਦ, ਤੁਹਾਨੂੰ ਇਕ ਨਵੇਂ ਪੇਜ 'ਤੇ ਭੇਜਿਆ ਜਾਵੇਗਾ ਜਿੱਥੇ ਦੋ ਆਪਸ਼ਨ ਹੋਣਗੇ।
ਤੁਹਾਨੂੰ ਦਸਵੀਂ ਜਾਂ ਸੀਨੀਅਰ ਸੈਕੰਡਰੀ ਜਿਸ ਲਈ ਐਡਮਿਟ ਕਾਰਡ ਡਾਊਨਲੋਡ ਕਰਨਾ ਹੈ, ਇਸ 'ਤੇ ਕਲਿੱਕ ਕਰੋ।
ਕੰਪਾਰਟਮੈਂਟ ਪ੍ਰੀਖਿਆ 2020 ਦਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਆ ਜਾਵੇਗਾ।