ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ 'ਚੋਂ ਬਾਹਰ ਕੱਢਣ 'ਤੇ CBSE ਨੇ ਦਿੱਤਾ ਸਪਸ਼ਟੀਕਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਕੀ ਅਧਾਰ 'ਤੇ ਕੀਤਾ ਗਿਆ ਹੈ,ਮੁੱਖ ਜਾਂ ਛੋਟੇ ਵਿਸ਼ਿਆਂ ਦੇ ਮਹੱਤਵ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ।” 

CBSE

10ਵੀਂ, 12ਵੀਂ ਟਰਮ -1 ਪ੍ਰੀਖਿਆਵਾਂ 'ਚ ਖੇਤਰੀ ਭਾਸ਼ਾਵਾਂ ਨੂੰ ਛੋਟੇ ਵਿਸ਼ਿਆਂ ਦੀ ਸ਼੍ਰੇਣੀ 'ਚ ਰੱਖਿਆ ਗਿਆ : ਸੀਬੀਐਸਈ 

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ 10ਵੀਂ, 12ਵੀਂ ਟਰਮ -1 ਪ੍ਰੀਖਿਆਵਾਂ 'ਚ ਖੇਤਰੀ ਭਾਸ਼ਾਵਾਂ ਨੂੰ ਛੋਟੇ ਵਿਸ਼ਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸੀਬੀਐਸਈ ਵਲੋਂ ਇਹ ਸਪਸ਼ਟੀਕਰਨ ਉਸ ਸਮੇਂ ਆਇਆ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਨੂੰ ਬਾਹਰ ਕੱਢਣ 'ਤੇ ਇਤਰਾਜ਼ ਜਤਾਇਆ ਹੈ। 

ਚੰਨੀ ਨੇ ਟਵੀਟ ਕੀਤਾ ਸੀ, “ਮੈਂ ਸੀਬੀਐਸਈ ਵਲੋਂ ਪੰਜਾਬੀ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਰੱਖਣ ਦੇ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰਦਾ ਹਾਂ। ਇਹ ਸੰਵਿਧਾਨ ਦੀ ਸੰਘੀ ਭਾਵਨਾ ਦੇ ਵਿਰੁੱਧ ਹੈ ਅਤੇ ਪੰਜਾਬੀ ਨੌਜਵਾਨਾਂ ਦੇ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਸਿੱਖਣ ਦੇ ਅਧਿਕਾਰ ਦੀ ਉਲੰਘਣਾ ਹੈ। ਮੈਂ ਪੰਜਾਬੀ ਨੂੰ ਪੱਖਪਾਤੀ ਢੰਗ ਨਾਲ ਬਾਹਰ ਰੱਖਣ ਨਿੰਦਾ ਕਰਦਾ ਹਾਂ। ''

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੇ DIG ਦਾ ਤਬਾਦਲਾ, ਮੰਤਰੀ ਦੇ ਪੁੱਤਰ ਨੂੰ ਕੀਤਾ ਸੀ ਗ੍ਰਿਫ਼ਤਾਰ 

ਪੰਜਾਬ ਦੇ ਮੁੱਖ ਮੰਤਰੀ ਦੇ ਇਤਰਾਜ਼ 'ਤੇ ਪ੍ਰਤੀਕਿਰਿਆ ਦਿੰਦਿਆਂ ਇਕ ਸੀਨੀਅਰ ਅਧਿਕਾਰੀ ਨੇ ਬੋਰਡ ਨੂੰ ਕਿਹਾ, "ਇਹ ਸਭ ਨੂੰ ਪਤਾ ਹੈ ਕਿ ਸੀ.ਬੀ.ਐਸ.ਈ. ਕਲਾਸ 10 ਅਤੇ ਕਲਾਸ 12 ਦੇ ਟਰਮ-1 ਪ੍ਰੀਖਿਆ ਤਹਿਤ ਮੁੱਖ ਵਿਸ਼ਿਆਂ ਲਈ ਤਰੀਕਾਂ ਦਾ ਐਲਾਨ ਕੀਤਾ ਹੈ." 

ਉਨ੍ਹਾਂ ਕਿਹਾ "ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਕੀ ਅਧਾਰ 'ਤੇ ਕੀਤਾ ਗਿਆ ਹੈ ਤਾਂ ਜੋ ਵਿਸ਼ਿਆਂ ਵਿੱਚ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਦੇ ਅਧਾਰ 'ਤੇ ਟਰਮ -1 ਦੀ ਪ੍ਰੀਖਿਆ ਆਯੋਜਿਤ ਕੀਤੀ ਜਾ ਸਕੇ ਅਤੇ ਮੁੱਖ ਜਾਂ ਛੋਟੇ ਵਿਸ਼ਿਆਂ ਦੇ ਮਹੱਤਵ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ।” 

ਇਹ ਵੀ ਪੜ੍ਹੋ : ਭਾਜਪਾ ਮੰਤਰੀ ਦੇ ਪੈਟਰੋਲ ਵਾਲੇ ਬਿਆਨ 'ਤੇ ਅਖਿਲੇਸ਼ ਯਾਦਵ ਨੇ ਸਾਧਿਆ ਨਿਸ਼ਾਨਾ

ਅਧਿਕਾਰੀ ਨੇ ਕਿਹਾ,“ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਸਾਰੇ ਵਿਸ਼ੇ ਬਰਾਬਰ ਮਹੱਤਵਪੂਰਨ ਹਨ। ਪੰਜਾਬੀ ਖੇਤਰੀ ਭਾਸ਼ਾ ਅਧੀਨ ਪੇਸ਼ ਕੀਤੀ ਜਾਣ ਵਾਲੀ ਭਾਸ਼ਾ ਹੈ। ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਪ੍ਰਸ਼ਾਸਕੀ ਸਹੂਲਤ ਦੇ ਮਕਸਦ ਨਾਲ ਛੋਟੇ ਵਿਸ਼ਿਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਪ੍ਰੀਖਿਆ ਸਬੰਧੀ ਵਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈ। ''

ਜ਼ਿਕਰਯੋਗ ਹੈ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ 10 ਵੀਂ ਜਮਾਤ ਲਈ ਪਹਿਲੀ ਟਰਮ ਬੋਰਡ ਦੀਆਂ ਪ੍ਰੀਖਿਆਵਾਂ 30 ਨਵੰਬਰ ਤੋਂ ਸ਼ੁਰੂ ਹੋਣਗੀਆਂ, ਜਦੋਂ ਕਿ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਦਸੰਬਰ ਤੋਂ ਸ਼ੁਰੂ ਹੋਣਗੀਆਂ। 

ਇਸ ਤੋਂ ਬਾਅਦ, ਸੀਬੀਐਸਈ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਪਹਿਲੇ ਕਾਰਜਕਾਲ ਦੇ ਛੋਟੇ ਵਿਸ਼ਿਆਂ ਦੀਆਂ ਤਰੀਕਾਂ (ਡੇਟਸ਼ੀਟ) ਦਾ ਐਲਾਨ ਕੀਤਾ ਜਿਸ ਤਹਿਤ ਦਸਵੀਂ ਜਮਾਤ ਲਈ ਛੋਟੇ ਵਿਸ਼ਿਆਂ ਦੀ ਪ੍ਰੀਖਿਆ 17 ਨਵੰਬਰ ਤੋਂ 7 ਦਸੰਬਰ ਤੱਕ ਹੋਵੇਗੀ, ਜਦਕਿ 12 ਵੀਂ ਜਮਾਤ ਦੀ ਪ੍ਰੀਖਿਆ 16 ਨਵੰਬਰ ਤੋਂ 30 ਦਸੰਬਰ ਤੱਕ ਹੋਵੇਗੀ।