ਉੱਤਰਾਖੰਡ 'ਚ ਜ਼ਮੀਨ ਡਿੱਗਣ ਕਾਰਨ ਡਿੱਗੇ ਤਿੰਨ ਘਰ, 4 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਵਿੱਚ ਇੱਕ ਵਾਰ ਫਿਰ ਪਹਾੜ ਵਿੱਚ ਦਰਾਰ ਆ ਗਈ ਹੈ

photo


 

ਚਮੋਲੀ: ਉਤਰਾਖੰਡ ਵਿੱਚ ਇੱਕ ਵਾਰ ਫਿਰ ਪਹਾੜ ਵਿੱਚ ਦਰਾਰ ਆ ਗਈ ਹੈ, ਜਿਸ ਕਾਰਨ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਚਮੋਲੀ ਜ਼ਿਲੇ ਦੇ ਥਰਲੀ 'ਚ ਜ਼ਮੀਨ ਖਿਸਕਣ ਕਾਰਨ ਤਿੰਨ ਘਰ ਡਿੱਗ ਗਏ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਘਟਨਾ 'ਤੇ ਥਰਾਲੀ ਦੇ ਉਪ ਕੁਲੈਕਟਰ ਰਵਿੰਦਰ ਸਿੰਘ ਜੁਵੰਥਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਫਿਲਹਾਲ, ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਸੀ। ਢਿੱਗਾਂ ਡਿੱਗਣ ਕਾਰਨ ਇਕ ਘਰ ਦੇ ਢਹਿ ਜਾਣ ਕਾਰਨ ਤਿੰਨ ਨਾਬਾਲਗਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਘਰ ਅੰਦਰ ਸੌਂ ਰਹੇ ਸਨ।