ਬੈਂਗਲੁਰੂ 'ਚ ਉਸਾਰੀ ਅਧੀਨ ਇਮਾਰਤ ਡਿੱਗੀ, ਬਚਾਅ ਟੀਮ ਨੇ 14 ਨੂੰ ਬਚਾਇਆ,ਤਿੰੰਨ ਦੀ ਮੌਤ
ਬੈਂਗਲੁਰੂ 'ਚ ਪਿਛਲੇ ਚਾਰ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ।
ਬੈਂਗਲੁਰੂ: ਕਰਨਾਟਕ ਦੇ ਬੇਂਗਲੁਰੂ 'ਚ ਇਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬੈਂਗਲੁਰੂ ਦੇ ਬਾਬੂਸਪਾਲਿਆ ਇਲਾਕੇ ਦੀ ਹੈ। ਇੱਥੇ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ। ਹਾਦਸੇ ਦੇ ਸਮੇਂ ਮਜ਼ਦੂਰਾਂ ਦੇ ਨਾਲ ਉੱਥੇ 20 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ 14 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਹੁਣ ਤੱਕ ਤਿੰਨ ਮੌਤ ਹੋ ਚੁੱਕੀ ਹੈ। ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਬੈਂਗਲੁਰੂ 'ਚ ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਬਾਰਿਸ਼ ਕਾਰਨ ਸ਼ਹਿਰ 'ਚ ਹਾਲਾਤ ਖਰਾਬ ਹੋ ਗਏ ਹਨ। NDRF ਅਤੇ SDRF ਦੀਆਂ ਟੀਮਾਂ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ।
ਨਿਗਮ ਅਧਿਕਾਰੀ ਮੌਕੇ 'ਤੇ ਪਹੁੰਚ ਗਏ
ਬੇਂਗਲੁਰੂ 'ਚ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਬਰੂਹਤ ਬੈਂਗਲੁਰੂ ਮਿਊਂਸੀਪਲ ਕਾਰਪੋਰੇਸ਼ਨ (ਬੀਬੀਐੱਮਪੀ) ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਇਮਾਰਤ ਦੇ ਮਲਬੇ ਵਿੱਚ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ। ਬੈਂਗਲੁਰੂ 'ਚ ਪਿਛਲੇ ਚਾਰ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਉੱਤਰੀ ਬੇਂਗਲੁਰੂ ਦੇ ਕਈ ਇਲਾਕੇ ਪਾਣੀ ਦੀ ਲਪੇਟ 'ਚ ਹਨ। ਲੋਕਾਂ ਨੂੰ ਬਚਾਉਣ ਲਈ NDRF ਅਤੇ SDRF ਦੀ ਮਦਦ ਲਈ ਜਾ ਰਹੀ ਹੈ। ਇਹ ਘਟਨਾ ਬੈਂਗਲੁਰੂ ਦੇ ਪੂਰਬੀ ਹਿੱਸੇ ਦੀ ਹੈ। ਮੌਕੇ 'ਤੇ ਕਈ ਐਂਬੂਲੈਂਸਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ, ਤਾਂ ਜੋ ਜੇਕਰ ਮਜ਼ਦੂਰਾਂ ਨੂੰ ਮਲਬੇ 'ਚੋਂ ਬਚਾਇਆ ਜਾ ਸਕੇ ਤਾਂ ਉਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਜਾ ਸਕੇ।