ਕਾਰ ਨਾਲ ਟਕਰਾਇਆ ਡੰਪਰ,ਪਤੀ-ਪਤਨੀ ਸਮੇਤ 4 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਹਿੰਦੇ ਨੇ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ।ਅਜਿਹੀਆਂ ਲਾਈਨਾਂ ਹਰ ਸਾਈਨ ਬੋਰਡ ਤੇ ਲਿਖੀਆਂ ਵੀ ਹੁੰਦੀਆਂ ਹਨ ਪਰ ਲੋਕ ਇਨ੍ਹਾਂ ਗੱਲਾਂ ਨੂੰ ਪੜ੍ਹ ਕੇ ਵੀ ਉਨ੍ਹਾਂ ਗੱਲਾਂ ...

Road Accident

ਰੇਵਾੜੀ (ਭਾਸ਼ਾ): ਕਹਿੰਦੇ ਨੇ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ। ਅਜਿਹੀਆਂ ਲਾਈਨਾਂ ਹਰ ਸਾਈਨ ਬੋਰਡ ਤੇ ਲਿਖੀਆਂ ਵੀ ਹੁੰਦੀਆਂ ਹਨ ਪਰ ਲੋਕ ਇਨ੍ਹਾਂ ਗੱਲਾਂ ਨੂੰ ਪੜ੍ਹ ਕੇ ਵੀ ਉਨ੍ਹਾਂ ਗੱਲਾਂ ਤੇ ਅਮਲ ਨਹੀਂ ਕਰਦੇ ਅਤੇ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ 'ਚ ਕਈ ਵਾਰ ਅਪਣਾ ਨੁਕਸਾਨ ਤਾਂ ਕਰਵਾਉਂਦੇ ਹੀ ਹਨ ਪਰ ਸਾਹਮਣੇ ਵਾਲਿਆਂ ਦਾ ਵੀ ਨੁਕਸਾਨ ਕਰ ਜਾਂਦੇ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦਿੱਲੀ-ਜੈਪੁਰ ਤੋਂ ਜਿੱਥੇ ਰਾਸ਼ਟਰੀ ਰਾਜ ਮਾਰਗ ਸਥਿਤ ਬਨੀਪੁਰ ਚੌਕ ਦੇ ਕੋਲ ਬੁੱਧਵਾਰ ਸਵੇਰੇ ਇਕ ਡੰਪਰ ਨੇ ਕਾਰ ਨੂੰ ਟੱਕਰ ਮਾਰ ਦਿਤੀ। ਜਿਸ ਦੇ ਚਲਦਿਆਂ ਇਸ ਹਾਦਸੇ ਵਿਚ ਕਾਰ ਪਲਟ ਗਈ ਅਤੇ ਉਸ ਵਿਚ ਸਵਾਰ ਪਤੀ-ਪਤਨੀ ਸਹਿਤ 4 ਲੋਕ ਗੰਭੀਰ  ਰੂਪ 'ਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਓਡਿਸਾ ਦੇ ਰਾਉਰਕੇਲਾ ਨਿਵਾਸੀ ਅਜੈ ਕੁਮਾਰ ਅਪਣੀ ਪਤਨੀ ਰੂਬੀ, ਮਾਂ ਨਿਸ਼ਾ ਦੇਵੀ ਅਤੇ ਭਾਂਣਜੇ ਤਰੁਣ  ਦੇ ਨਾਲ ਕਾਰ ਤੋਂ

ਕਿਸ਼ਨਗੜ੍ਹ  ਰਾਜਸਥਾਨ ਤੋਂ ਦਿੱਲੀ ਜਾ ਰਹੇ ਸਨ ਅਤੇ ਸਵੇਰੇ ਉਹ ਬਨੀਪੁਰ ਚੌਂਕ ਦੇ ਕੋਲ ਪੁਹੰਚੇ ਤਾਂ ਇਕ ਤੇਜ਼ ਰਫ਼ਤਾਰ ਡੰਪਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ। ਦੂਜੇ ਪਾਸੇ ਸੂਚਨਾ ਦੇ ਬਾਅਦ ਪਹੁੰਚੀ ਕਸੌਲਾ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ।ਦੱਸ ਦਈਏ ਕਿ ਮੁਲਜ਼ਮ ਚਾਲਕ ਡੰਪਰ ਨੂੰ ਲੈ ਕੇ ਫ਼ਰਾਰ ਹੋ ਗਿਆ।

ਪੁਲਿਸ ਨੇ ਅਗਿਆਤ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਜਖ਼ਮੀਆਂ ਨੂੰ ਰੇਵਾੜੀ ਦੇ ਟਰਾਮਾ ਸੈਂਟਰ ਵਿਚ ਭਰਤੀ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਓਡਿਸਾ ਦੇ ਕਟਕ 'ਚ ਜਗਤਪੁਰ ਦੇ ਨੇੜੇ ਇਕ ਬੱਸ ਪੁਲ ਤੋਂ ਥੱਲੇ ਡਿੱਗ ਗਈ ਸੀ।ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 46 ਲੋਕ ਜ਼ਖਮੀ ਹੋ ਗਏ ਸਨ।