ਮੁੰਬਈ ਦੀ ਜ਼ਮੀਨ 'ਤੇ ਉਤਰ ਆਇਆ ਚੰਦ, ਦੇਖ ਕੇ ਲੋਕ ਹੋਏ ਹੈਰਾਨ........
ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਚੰਦ ਦੇਸ਼ ਦੀ ਰਾਜਧਾਨੀ ਵਿਚ ਉੱਤਰ ਆਇਆ ਹੋਵੇ। ਮੁੰਬਈ ਦੇ ਤਾਰਾਮੰਡਲ ਦੀ ਛੱਤ ਤੇ ਐਨਾ ਵੱਡਾ ਚੰਦ ਉੱਤਰ ਆਇਆ।
ਮੁੰਬਈ- ਮੁੰਬਈ ਦੇ ਲੋਕ ਉਸ ਸਮੇਂ ਹੈਰਾਨ ਹੋ ਗਏ ਜਦੋਂ ਉਹਨਾਂ ਨੂੰ ਆਪਣੀ ਧਰਤੀ ਉੱਪਰ ਬੇਹੱਦ ਵੱਡਾ ਚੰਦ ਦਿਖਿਆ। ਰੌਸ਼ਨੀ ਨਾਲ ਚਮਕਦੇ ਚੰਦ ਨੂੰ ਆਪਣੇ ਐਨੇ ਕਰੀਬ ਦੇਖ ਕੇ ਲੋਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਚੰਦ ਦੇਸ਼ ਦੀ ਰਾਜਧਾਨੀ ਵਿਚ ਉੱਤਰ ਆਇਆ ਹੋਵੇ। ਮੁੰਬਈ ਦੇ ਤਾਰਾਮੰਡਲ ਦੀ ਛੱਤ ਤੇ ਐਨਾ ਵੱਡਾ ਚੰਦ ਉੱਤਰ ਆਇਆ। ਰਦਰਅਸਲ ਇਸ ਦੀ ਅਸਲ ਸਚਾਈ ਇਹ ਹੈ ਕਿ ਤਾਰਾਮੰਡਲ ਦੇ ਉੱਪਰ ਜੋ ਗੁੰਬਦ ਲੱਗਾ ਹੈ ਉਸ ਨੂੰ ਚੰਦ ਦੀ ਤਰ੍ਹਾਂ ਬਦਲ ਦਿੱਤਾ ਗਿਆ ਹੈ।
ਰੌਸ਼ਨੀ ਪੈਣ ਤੇ ਉਹ ਇਕ ਦਮ ਚੰਦ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਨਹਿਰੂ ਤਾਰਾਮੰਡਲ ਦੇ ਨਿਰਦੇਸ਼ਕ ਅਰਵਿੰਦ ਨੇ ਦੱਸਿਆ ਕਿ ਇਹ ਭਾਰਤੀ ਅੰਤਰਿਕਸ਼ ਏਜੰਸੀ ਇਸਰੋ ਦੇ ਚੰਦਰਯਾਨ ਮਿਸ਼ਨ ਨੂੰ ਟ੍ਰਿਬਿਊਟ ਹੈ। ਅਸੀ ਚਾਹੁੰਦੇ ਹਾਂ ਕਿ ਦੇਸ਼ ਦੇ ਵਿਗਿਆਨੀਆਂ ਦਾ ਨਾਮ ਹੋਰ ਰੌਸ਼ਨ ਹੋਵੇ ਅਤੇ ਉਹ ਹੋਰ ਵੀ ਵਧੀਆ ਕੰਮ ਕਰਨ। ਨਹਿਰੂ ਤਾਰਾਮੰਡਲ ਦੇ ਗੁੰਬਦ ਤੇ ਚੰਦ ਦੇ ਦੱਖਣੀ ਧਰੁਵ ਦੀ ਪੇਂਟਿੰਗ ਬਣਾਈ ਗਈ ਹੈ।
ਇਹ ਦੇਸ਼ ਵਿਚ ਸਭ ਤੋਂ ਵੱਡੀ ਪੇਂਟਿੰਗ ਹੈ। ਅਰਵਿੰਦ ਨੇ ਦੱਸਿਆ ਕਿ ਉਹ ਦਿੱਲੀ, ਮੁੰਬਈ, ਬੈਗਲੁਰੂ, ਹੈਦਰਾਬਾਦ, ਗੋਆ ਅਤੇ ਚੰਡੀਗੜ੍ਹ ਵਿਚ ਪਬਲਿਕ ਆਰਟ ਫੈਟੀਵਲ ਕਰ ਰਹੇ ਹਨ। ਇਸ ਦੇ ਤਹਿਤ ਹੀ ਇਹ ਚੰਦ ਦੀ ਆਕ੍ਰਿਤੀ ਬਣਾਈ ਗਈ ਹੈ। ਇਸ ਵਿਚ ਏਸ਼ੀਅਨ ਪੇਂਟਰਸ ਨੇ ਵੀ ਮਦਦ ਕੀਤੀ ਹੈ।