ਇਰਾਕ ਦੀ ਰਾਜਧਾਨੀ ਬਗਦਾਦ 'ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ
ਸਾਲ 2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ।
ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ISIS ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ 'ਚ 6 ਸੁਰੱਖਿਆ ਕਰਮੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਤੋਂ ਕਰੀਬ 200 ਕਿਲੋਮੀਟਰ ਦੂਰ ਜਿਹਾਦੀਆਂ ਨੇ ਇਕ ਵਿਸਫੋਟ ਕੀਤਾ ਤੇ ਸੁਰੱਖਿਆ ਬਲਾਂ 'ਤੇ ਅੰਧਾਧੁੰਦ ਗੋਲ਼ੀਆਂ ਚਲਾਈਆਂ ਹਨ। ਦੱਸ ਦੇਈਏ ਕਿ ਸਾਲ 2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ।
ਇਸ ਤੋਂ ਬਾਅਦ ਇਰਾਕ ਦੀ ਸੁਰੱਖਿਆ ਹਾਲਾਤ 'ਚ ਸੁਧਾਰ ਹੋਇਆ ਹੈ। ਹਾਲਾਂਕਿ, ਆਈਐਸ ਦੇ ਬਚੇ ਹੋਏ ਅੱਤਵਾਦੀ ਉਦੋਂ ਤੋਂ ਸ਼ਹਿਰੀ ਇਲਾਕਿਆਂ, ਰੇਗਿਸਤਾਨ ਤੇ ਬੀਹੜ ਇਲਾਕਿਆਂ 'ਚ ਚਲੇ ਗਏ ਹਨ। ਸੁਰੱਖਿਆ ਬਲਾਂ ਅਤੇ ਨਾਗਰਿਕਾਂ ਖਿਲਾਫ ਲਗਾਤਾਰ ਛਾਪਾਮਾਰ ਹਮਲੇ ਕਰ ਰਹੇ ਹਨ।
ਜਿਕਰਯੋਗ ਹੈ ਕਿ ਇਰਾਕ 'ਚ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਹਨ। ਚਾਰ ਦਿਨ ਪਹਿਲਾਂ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜ਼ੋਨ 'ਚ ਘੱਟੋ ਘੱਟ ਦੋ ਰਾਕੇਟ ਦਾਗੇ ਗਏ ਸਨ।