Chandigarh Gas Leak: ਚੰਡੀਗੜ੍ਹ 'ਚ ਸਕੂਲ ਨੇੜੇ ਗੈਸ ਲੀਕ: ਬੱਚਿਆਂ ਨੂੰ ਕੀਤੀ ਗਈ ਛੁੱਟੀ, ਮੱਚ ਗਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿਚ ਬਿਠਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ।

Chandigarh Gas Leak near school

Chandigarh Gas Leak:  ਚੰਡੀਗੜ੍ਹ ਦੇ ਸੈਕਟਰ-40 ਵਿਚ ਇਕ ਵਾਰ ਫਿਰ ਗੈਸ ਪਾਈਪ ਲਾਈਨ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-40 ਸਥਿਤ ਸਰਵਹਿਤਕਾਰੀ ਸਕੂਲ ਨੇੜੇ ਇਹ ਪਾਈਪ ਲਾਈਨ ਲੀਕ ਹੋ ਗਈ ਹੈ। ਇਸ ਕਾਰਨ ਸਕੂਲ ਨੇ ਬੱਚਿਆਂ ਨੂੰ ਛੁੱਟੀ ਕਰ ਦਿਤੀ ਹੈ, ਬੱਚਿਆਂ ਦੇ ਮਾਪਿਆਂ ਵਿਚ ਵੀ ਦਹਿਸ਼ਤ ਦੇਖਣ ਨੂੰ ਮਿਲੀ। ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿਚ ਬਿਠਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ।

ਚੰਡੀਗੜ੍ਹ ਵਿਚ ਪਾਈਪ ਲਾਈਨ ਰਾਹੀਂ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਨੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਪਾਈਪ ਲਾਈਨ ਦੇ ਵਾਲਵ ਬੰਦ ਕਰਕੇ ਗੈਸ ਸਪਲਾਈ ਬੰਦ ਕਰ ਦਿਤੀ ਗਈ ਹੈ। ਫਿਲਹਾਲ ਟੀਮ ਪਾਈਪ ਦੀ ਮੁਰੰਮਤ ਵਿਚ ਲੱਗੀ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 37 ਦੀ ਮਾਰਕੀਟ ਨੇੜੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ।

(For more news apart from Chandigarh Gas Leak near school, stay tuned to Rozana Spokesman)