Visakhapatnam Accident: ਵਿਸ਼ਾਖਾਪਟਨਮ ਆਟੋ ਟਰੱਕ ਦੀ ਟੱਕਰ ਵਿੱਚ ਹੋਈ ਭਿਆਨਕ ਟੱਕਰ, ਸਕੂਲੀ ਬੱਚੇ ਹੋਏ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Visakhapatnam Accident: ਦੋਵਾਂ ਵਾਹਨਾਂ ਦੀ ਸੀ ਤੇਜ਼ ਰਫ਼ਤਾਰ

Visakhapatnam Accident News in punjabi

Visakhapatnam Accident News in punjabi: ਵਿਸ਼ਾਖਾਪਟਨਮ 'ਚ ਸੜਕ ਹਾਦਸੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਥੇ ਇਕ ਆਟੋ ਅਤੇ ਇੱਕ ਲਾਰੀ ਦੀ ਟੱਕਰ ਵਿਚ ਅੱਠ ਦੇ ਕਰੀਬ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਇਹ ਘਟਨਾ ਵਿਸ਼ਾਖਾਪਟਨਮ ਦੇ ਸੰਗਮ ਸ਼ਰਤ ਥੀਏਟਰ ਨੇੜੇ ਵਾਪਰੀ। ਇਸ ਹਾਦਸੇ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 20 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਲਾਰੀ ਤੇਜ਼ੀ ਨਾਲ ਇਕ ਚੌਰਾਹੇ ਨੂੰ ਪਾਰ ਕਰ ਰਹੀ ਹੈ। ਜਿਵੇਂ ਹੀ ਲਾਰੀ ਚੌਰਾਹੇ ਤੋਂ ਲੰਘੀ ਤਾਂ ਇਕ ਆਟੋ ਨੇ ਉਸ ਨਾਲ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਕਿੰਨੂ ਤੋੜਨ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਟਰੈਕਟਰ ਨਾਲ ਟਕਰਾਇਆ ਛੋਟਾ ਹਾਥੀ 

 

 

ਇਸ ਆਟੋ ਵਿਚ ਅੱਠ ਬੱਚੇ ਸਕੂਲ ਜਾ ਰਹੇ ਸਨ। ਇਹ ਘਟਨਾ ਸਵੇਰੇ ਸੱਤ ਤੋਂ ਅੱਠ ਵਜੇ ਦੇ ਦਰਮਿਆਨ ਵਾਪਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਟਕਰਾ ਕੇ ਪਲਟ ਗਿਆ। ਇਨ੍ਹਾਂ ਵਿੱਚੋਂ ਕਈ ਬੱਚੇ ਸੜਕ 'ਤੇ ਡਿੱਗ ਗਏ। ਹਾਦਸਾ ਹੁੰਦਾ ਦੇਖ ਉਥੋਂ ਲੰਘ ਰਹੇ ਆਮ ਰਾਹਗੀਰ ਬੱਚਿਆਂ ਦੀ ਮਦਦ ਲਈ ਆ ਗਏ। ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ।

ਇਹ ਵੀ ਪੜ੍ਹੋ: India canada E-visa service: ਕੈਨੇਡੀਅਨਾਂ ਨਾਗਰਿਕਾਂ ਲਈ ਖੁਸ਼ਖਬਰੀ, ਭਾਰਤ ਨੇ ਮੁੜ ਸ਼ੁਰੂ ਕੀਤੀ ਈ-ਵੀਜ਼ਾ ਸਰਵਿਸ

ਡੀਸੀਪੀ ਸ੍ਰੀਨਿਵਾਸ ਰਾਓ ਨੇ ਦੱਸਿਆ ਕਿ ਵਿਸ਼ਾਖਾਪਟਨਮ ਦੇ ਸੰਗਮ ਸ਼ਰਤ ਥੀਏਟਰ ਜੰਕਸ਼ਨ 'ਤੇ ਇੱਕ ਆਟੋ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਅੱਠ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਚਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤਿੰਨ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਵਾਹਨਾਂ ਦੀ ਰਫਤਾਰ ਬਹੁਤ ਜਿਆਜਦਾ ਸੀ। ਜਿਸ ਨਾਲ ਦੋਵਾਂ ਵਾਹਨਾਂ ਵਿਚ ਭਿਆਨਕ ਟੱਕਰ ਹੋ ਗਈ।