ਮੁਲਜ਼ਮ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਦੀ ਰਿਮਾਂਡ ਦੌਰਾਨ ਆਪਣੇ ਵਕੀਲ ਨਾਲ ਬਦਲਵੇਂ ਦਿਨਾਂ 'ਤੇ ਮੁਲਾਕਾਤ ਦੀ ਬੇਨਤੀ ਨੂੰ ਮਨਜ਼ੂਰੀ
ਪਟਿਆਲਾ ਹਾਊਸ ਦੀ ਵਿਸ਼ੇਸ਼ NIA ਅਦਾਲਤ ਨੇ ਦਿੱਤੀ ਮਨਜ਼ੂਰੀ
Accused Jasir Bilal Wani alias Danish's request to meet his lawyer on alternate days during his remand approved
ਨਵੀਂ ਦਿੱਲੀ: ਦਿੱਲੀ ਅੱਤਵਾਦੀ ਧਮਾਕਾ ਮਾਮਲੇ ’ਚ ਪਟਿਆਲਾ ਹਾਊਸ ਦੀ ਵਿਸ਼ੇਸ਼ NIA ਅਦਾਲਤ ਨੇ ਮੁਲਜ਼ਮ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਦੀ NIA ਹੈੱਡਕੁਆਰਟਰ ਵਿਖੇ ਰਿਮਾਂਡ ਦੌਰਾਨ ਆਪਣੇ ਵਕੀਲ ਨਾਲ ਬਦਲਵੇਂ ਦਿਨਾਂ 'ਤੇ ਮੁਲਾਕਾਤ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਜਸੀਰ ਬਿਲਾਲ ਵਾਨੀ ਨੂੰ NIA ਨੇ 17 ਨਵੰਬਰ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 10 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।