ਮਹਾਰਾਸ਼ਟਰ ਵਿਚ ਇਕ ਕਾਰ ਨੇ 4-5 ਵਾਹਨਾਂ ਨੂੰ ਮਾਰੀ ਟੱਕਰ, 4 ਦੀ ਮੌਤ, 3 ਜ਼ਖਮੀ
ਕਾਰ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਹਾਦਸਾ
Maharashtra Accident News in punjabi : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਵਿੱਚ ਸ਼ੁੱਕਰਵਾਰ ਸ਼ਾਮ 6:42 ਵਜੇ ਕਾਰ ਚਲਾ ਰਹੇ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਸਾਹਮਣੇ ਤੋਂ ਆ ਰਹੀਆਂ ਗੱਡੀਆਂ ਨਾਲ ਟਕਰਾ ਗਈ ਅਤੇ ਪਲਟ ਗਈ। ਸ਼ਹਿਰ ਦੇ ਇੱਕ ਫਲਾਈਓਵਰ 'ਤੇ ਹੋਏ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ।
ਇਹ ਸਾਰੀ ਘਟਨਾ ਫਲਾਈਓਵਰ ਦੇ ਨੇੜੇ ਇੱਕ ਇਮਾਰਤ 'ਤੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਵੀਡੀਓ ਵਿੱਚ ਫਲਾਈਓਵਰ 'ਤੇ ਜ਼ਿਆਦਾ ਆਵਾਜਾਈ ਦਿਲ ਰਹੀ ਹੈ। ਉਦੋਂ ਹੀ ਸ਼ਾਮ 6:42 ਵਜੇ, ਇੱਕ ਤੇਜ਼ ਰਫ਼ਤਾਰ ਕਾਰ ਚਾਰ ਤੋਂ ਪੰਜ ਵਾਹਨਾਂ ਨਾਲ ਟਕਰਾ ਜਾਂਦੀ ਹੈ, ਜਿਨ੍ਹਾਂ ਵਿੱਚ ਦੋ ਦੋਪਹੀਆ ਵਾਹਨ ਵੀ ਸ਼ਾਮਲ ਸਨ। ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਕਾਰ ਪਲਟ ਗਈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਕਾਰ ਬਾਈਕ ਨਾਲ ਟਕਰਾਉਂਦੀ ਤਾਂ ਟੱਕਰ ਕਾਰਨ ਬਾਈਕ ਸਵਾਰ ਇਕ ਵਿਅਕਤੀ ਹਵਾ ਵਿੱਚ ਕਈ ਫੁੱਟ ਉਛਲ ਕੇ ਫਲਾਈਓਵਰ ਦੇ ਦੂਜੇ ਪਾਸੇ ਡਿੱਗ ਪੈਂਦਾ ਹੈ। ਹਾਦਸੇ ਤੋਂ ਬਾਅਦ ਫਲਾਈਓਵਰ ਅਤੇ ਸੜਕ ਦੋਵਾਂ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀ ਹੋ ਗਏ ਹਨ ਅਤੇ ਹਸਪਤਾਲ ਵਿਚ ਇਲਾਜ ਅਧੀਨ ਹਨ। ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।