ਠੰਡ ਨੇ ਫੜੀ ਰਫ਼ਤਾਰ, ਦਿੱਲੀ ਐਨਸੀਆਰ 'ਚ ਸੰਘਣੀ ਧੁੰਦ ਦੀ ਚਾਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਪਟਿਆਲਾ, ਬਰੇਲੀ ਤੇ ਬਹਿਰਾਇਚ 'ਚ ਵੀ ਵਿਜ਼ੀਬਿਲਿਟੀ 200 ਮੀਟਰ ਰਹੀ।

winter

ਨਵੀਂ ਦਿੱਲੀ: ਦੇਸ਼ ਭਰ ਦੇ ਕੁਝੇ ਹਿੱਸਿਆਂ ਵਿਚ ਲਗਾਤਾਰ ਠੰਡ ਵੱਧ ਰਹੀ ਹੈ।  ਇਸ ਦੇ ਚਲਦੇ ਹੁਣ  ਦਿੱਲੀ ਐਨਸੀਆਰ 'ਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਦਿੱਲੀ 'ਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਦਿੱਲੀ ਦੀਆ ਸਰਹੱਦਾਂ ਤੇ ਕਿਸਾਨ ਅਜੇ ਵੀ ਡਟੇ ਹੋਏ ਹਨ। ਸੋਮਵਾਰ ਦਾ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਅੱਜ ਸਵੇਰੇ ਸਾਢੇ ਪੰਜ ਵਜੇ ਦਿੱਲੀ 'ਚ ਪਾਲਮ ਇਲਾਕੇ 'ਚ ਵਿਜ਼ੀਬਿਲਿਟੀ 200 ਮੀਟਰ ਰਹੀ। ਇਸ ਤੋਂ ਇਲਾਵਾ ਪਟਿਆਲਾ, ਬਰੇਲੀ ਤੇ ਬਹਿਰਾਇਚ 'ਚ ਵੀ ਵਿਜ਼ੀਬਿਲਿਟੀ 200 ਮੀਟਰ ਰਹੀ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਆਉਣ ਨਾਲ ਸਮੁੱਚੇ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 329 (ਬਹੁਤ ਮਾੜੀ ਸ਼੍ਰੇਣੀ) ਵਿੱਚ ਹੈ। ਸਾਈਕਲ ਚਾਲਕ ਅਜੀਤ ਨੇ ਕਿਹਾ ਕਿ "ਅਸੀਂ ਘਰ ਵਿੱਚ ਵੀ ਹਰ ਤਰਾਂ ਦੀ ਸੁਰੱਖਿਆ ਲੈ ਰਹੇ ਹਾਂ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।"

ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਗੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਜਾ ਸਕਦਾ ਹੈ। ਦਿਨਭਰ ਚੱਲ ਰਹੀ ਸੀਤ ਲਹਿਰ ਨੇ ਜਨ ਜੀਵਨ 'ਤੇ ਕਾਫੀ ਅਸਰ ਪਾਇਆ ਹੈ। ਉੱਤਰੀ ਭਾਰਤ 'ਚ ਕ੍ਰਿਸਮਿਸ ਤੋਂ ਬਾਅਦ ਬਾਰਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਤੋਂ ਪਹਿਲਾਂ ਤਾਪਮਾਨ 'ਚ ਗਿਰਾਵਟ ਰਹਿਣ ਨਾਲ ਠੰਡ 'ਚ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ।