ਕਿਸਾਨ ਅੰਦੋਲਨ 27ਵੇਂ ਦਿਨ ਵੀ ਜਾਰੀ, ਕਿਸਾਨ ਜਥੇਬੰਦੀਆਂ ਘੜ ਸਕਦੀਆਂ ਨਵੀਂ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ ਸਵੇਰੇ ਸਿੰਘੂ ਬਾਰਡਰ 'ਤੇ 10 ਵਜੇ ਹੋਵੇਗੀ।

farmer

ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ 27 ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਇਸ ਵਿਚਕਾਰ ਅਜੇ ਵੀ ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਦਾ ਹੌਸਲਾ ਬੁਲੰਦ ਹੈ।  ਅਜੇ ਵੀ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਇਸ ਦੌਰਾਨ ਅਗਲੇ ਦੌਰ ਦੀ ਗੱਲਬਾਤ ਨੂੰ ਲੈਕੇ ਸਰਕਾਰ ਵੱਲੋਂ ਭੇਜੇ ਪ੍ਰਸਤਾਵ 'ਤੇ ਕਿਸਾਨ ਸੰਗਠਨ ਅੱਜ ਬੈਠਕ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ ਸਵੇਰੇ ਸਿੰਘੂ ਬਾਰਡਰ 'ਤੇ 10 ਵਜੇ ਹੋਵੇਗੀ।

ਓਧਰ ਪੰਜਾਬ 'ਚ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਦਾਨ ਸਮੇਤ ਹੋਰਨਾਂ ਆੜ੍ਹਤੀਆਂ ਦੇ ਘਰ ਰੇਡ ਕਾਰਨ ਅੱਜ ਤੋਂ ਸ਼ਨੀਵਾਰ ਤਕ ਪੂਰੇ ਪੰਜਾਬ 'ਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ।  ਜਿਕਰਯੋਗ ਹੀ ਕਿ ਬੀਤੇ ਦਿਨੀ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਧਮਕ ਬਿਹਾਰ ’ਚ ਵੀ ਪੈਣੀ ਸ਼ੁਰੂ ਹੋ ਗਈ ਹੈ। ਅੱਜ ਪਟਨਾ ’ਚ ਇਸ ਦੀ ਝਲਕ ਕੁਝ ਅਜਿਹੀ ਦਿੱਸੀ ਕਿ ਦਿੱਲੀ ਤੋਂ ਕਿਸਾਨ ਆਗੂ ਬਿਹਾਰ ਦੇ ਕਿਸਾਨਾਂ ਵਿੱਚ ਅੰਦੋਲਨ ਦੀ ਚਿਣਗ ਲਾਉਣ ਪਟਨਾ ਪੁੱਜੇ। 

ਬਿਹਾਰ ਦੇ ਕਿਸਾਨਾਂ ਨੂੰ ਅੰਦੋਲਨ ਨਾਲ ਜੋੜਨ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਮੁੰਬਈ ਤਾਜ ਹਮਲੇ ਤੇ ਕਾਰਗਿਲ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਮੇਸ਼ਵਰ ਸ਼ੇਓਰਾਮ ਪਟਨਾ ਪੁੱਜੇ। ਇਸ ਦੌਰਾਨ ਚੜੂਨੀ ਨੇ ਕਿਹਾ ਕਿ ਦਿੱਲੀ ਦੇ ਅੰਦੋਲਨ ’ਚ ਬਿਹਾਰ ਦੇ ਕਿਸਾਨ ਵੀ ਸ਼ਾਮਲ ਹੋਣ ਕਿਉਂਕਿ ਇਸ ਕਾਨੂੰਨ ਅਧੀਨ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲੇਗਾ। ਬਿਹਾਰ ਦੇ ਕਿਸਾਨਾਂ ਨੂੰ ਵੀ ਜਾਗ੍ਰਿਤ ਹੋਣਾ ਹੋਵੇਗਾ ਤੇ ਦਿੱਲੀ ਪੁੱਜ ਕੇ ਅੰਦੋਲਨ ਨੂੰ ਅੱਗੇ ਵਧਾਉਣਾ ਹੋਵੇਗਾ।