ਸੱਚ ਸਾਬਤ ਹੋਣ ਲੱਗੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਤੋਖਲੇ, 20 ਲੱਖ ਲੈ ਕੇ ਵਪਾਰੀ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਜਦਕਿ ਹੋਰ ਕਿਸਾਨਾਂ ਨਾਲ ਧੋਖਾ ਕੀਤਾ ਗਿਆ।

farmer

ਗੁਨਾ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 27 ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅਜੇ ਚਰਚਾ ਹੀ ਹੋ ਰਹੀ ਹੈ ਅਤੇ ਕਿਸਾਨਾਂ ਵਲੋਂ ਅੰਦੋਲਨ ਕੀਤੇ ਜਾ ਰਹੇ ਹਨ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਉਨ੍ਹਾਂ ਦਾ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।  ਇਸ ਦੇ ਚਲਦੇ ਅੱਜ ਮੱਧ ਪ੍ਰਦੇਸ਼ ਦੇ ਗੁਨਾ 'ਚ  ਕਿਸਾਨਾਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। 

ਜਾਣੋ ਪੂਰਾ ਮਾਮਲਾ 
ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਮਾਈਨਾ ਬਲਾਕ ਦੇ ਪਿੰਡ ਸੱਗੋਰੀਆ ਵਿੱਚ ਇੱਕ ਵਪਾਰੀ ਨੇ ਪਿੰਡ ਤੋਂ ਕਿਸਾਨਾਂ ਦੀ ਫਸਲ ਖਰੀਦੀ। 13 ਕਿਸਾਨਾਂ ਤੋਂ ਧਨੀਏ ਦੀ ਫਸਲ ਖਰੀਦੀ ਤੇ ਵਪਾਰੀ ਨੇ ਚੈੱਕ ਰਾਹੀਂ ਭੁਗਤਾਨ ਕੀਤਾ। ਜਦੋਂ ਕਿਸਾਨਾਂ ਨੇ ਇਹ ਚੈੱਕ ਬੈਂਕ ਵਿੱਚ ਲਾਏ ਤਾਂ ਇਹ ਬਾਉਂਸ ਹੋ ਗਏ ਤੇ ਕਿਸਾਨਾਂ ਨੂੰ 20 ਲੱਖ ਰੁਪਏ ਦਾ ਨੁਕਸਾਨ ਹੋਇਆ। ਧੋਖਾਧੜੀ ਦੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਪੂਰੇ ਸਾਲ ਦੀ ਕਮਾਈ ਹੋਈ ਫਸਲ ਉਹ ਘਰ ਤੋਂ ਲੈ ਗਏ। ਪਿੰਡ ਦੇ ਕਿਸਾਨਾਂ ਦੇ 20 ਲੱਖ 14 ਹਜ਼ਾਰ 200 ਰੁਪਏ ਬਕਾਇਆ ਹਨ।

ਦੂਜੇ ਪਾਸੇ  ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟੀਵੀ 'ਤੇ ਕਿਹਾ "ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਵਪਾਰੀ ਕਿਸਾਨਾਂ ਦੀਆਂ ਫਸਲਾਂ ਕਿਸਾਨਾਂ ਦੇ ਘਰਾਂ ਤੋਂ ਖਰੀਦ ਸਕਦੇ ਹਨ। ਇਹੀ ਕਾਰਨ ਹੈ ਕਿ ਸਾਨੂੰ ਫਸਲ ਪਿੰਡ ਤੋਂ ਹੀ ਮਿਲੀ ਹੈ। ਇਨ੍ਹਾਂ ਵਪਾਰੀਆਂ ਨੇ ਸਾਡੇ ਪੂਰੇ ਪਿੰਡ 'ਚ ਤਕਰੀਬਨ ਦੋ ਕਰੋੜ ਦੀ ਫਸਲ ਖਰੀਦੀ। ਪਰ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਜਦਕਿ ਹੋਰ ਕਿਸਾਨਾਂ ਨਾਲ ਧੋਖਾ ਕੀਤਾ ਗਿਆ। ਇਸ ਠੱਗੀ ਮਾਮਲੇ ਨੂੰ ਵੇਖ ਕੇ ਹੁਣ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਡਰ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।