ਜ਼ਜਬੇ ਨੂੰ ਸਲਾਮ ! ਕੜਾਕੇ ਦੀ ਠੰਡ 'ਚ ਵੀ ਸੜਕਾਂ 'ਤੇ ਡਟੇ ਕਿਸਾਨ, ਕਿਸ ਮਿੱਟੀ ਦੇ ਬਣੇ ਭੁਰਦੇ ਨਹੀਂ
ਇਹ ਕਿਸਾਨ ਜੋਸ਼ ਨਾਲ ਜ਼ਿੰਦਗੀ ਬਿਤਾਉਣ ਵਾਲੇ ਹਨ ਤੇ ਕਿਵੇਂ ਸੜਕਾਂ ਤੇ ਠੰਡ ਵਿਚ ਕਿਵੇਂ ਰਹਿ ਰਹੇ ਹਨ
FARMER
ਚੰਡੀਗੜ੍ਹ: ਕੇਂਦਰ ਵਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 27ਵਾਂ ਦਿਨ ਹੈ। ਦਿੱਲੀ ਵਿਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਕਿਸਾਨ ਦਿੱਲੀ ਸਰਹੱਦਾਂ ਤੇ ਹੌਸਲੇ ਬੁਲੰਦ ਕਰ ਡਟੇ ਹੋਏ ਹਨ।
ਦੁਨੀਆਂ ਵੀ ਸੋਚ ਰਹੀ ਹੈ "ਇਹ ਕਿਸਾਨ ਜੋਸ਼ ਨਾਲ ਜ਼ਿੰਦਗੀ ਬਿਤਾਉਣ ਵਾਲੇ ਹਨ ਤੇ ਕਿਵੇਂ ਸੜਕਾਂ ਤੇ ਠੰਡ ਵਿਚ ਰਹਿ ਰਹੇ ਹਨ, ਇਹ ਕਿਸਾਨ ਕਿਸ ਮਿੱਟੀ ਦੇ ਬਣੇ ਹਨ। "
ਜ਼ੀਰੋ ਡਿਗਰੀ ਤਾਪਮਾਨ 'ਚ ਪਿਛਲੇ 26 ਦਿਨਾਂ ਤੋਂ ਸੜਕਾਂ 'ਤੇ ਡਟੇ ਹੋਏ ਹਨ। ਪਰ ਸਰਕਾਰ ਅਜੇ ਵੀ ਕਿਸਾਨਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ।
ਇਸ ਦੌਰਾਨ ਅਗਲੇ ਦੌਰ ਦੀ ਗੱਲਬਾਤ ਨੂੰ ਲੈਕੇ ਸਰਕਾਰ ਵੱਲੋਂ ਭੇਜੇ ਪ੍ਰਸਤਾਵ 'ਤੇ ਕਿਸਾਨ ਸੰਗਠਨ ਅੱਜ ਬੈਠਕ ਕਰ ਰਹੇ ਹਨ ਪਰ ਅਜੇ ਤੱਕ ਪਿਛਲੀਆਂ ਕੀਤੀਆਂ ਬੈਠਕਾਂ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।
ਇਸ ਲਈ ਭਾਵੁਕ ਹੋ ਕੇ ਦੁਨੀਆ ਭਰ ਦੇ ਲੋਕ ਇਨ੍ਹਾਂ ਕਿਸਾਨ ਲਈ ਕੁਝ ਨਾ ਕੁਝ ਕਰ ਰਹੇ ਹਨ।