ਝਾਰਖੰਡ 'ਚ ਪ੍ਰੇਮੀ ਨੇ ਪ੍ਰੇਮਿਕਾ ਦੇ ਕੀਤੇ 50 ਟੁਕੜੇ, ਕਿਡਨੀ ਵੀ ਅੱਧੀ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਕਟਰ ਬੋਲੇ- ਅਜਿਹਾ ਪੋਸਟ ਮਾਰਟਮ ਕਦੇ ਨਹੀਂ ਕੀਤਾ

photo

 

ਧਨਬਾਦ: ਝਾਰਖੰਡ 'ਚ ਦਿਲਦਾਰ ਨੇ ਰਿਬਿਕਾ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਚਮੜੀ ਲਾਹ ਦਿੱਤੀ ਸੀ। ਆਪਣੇ ਮਾਮੇ ਦੇ ਘਰ ਕਤਲ ਕਰਨ ਤੋਂ ਬਾਅਦ ਉਹ ਲਾਸ਼ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ। ਇਕ ਦੋਸਤ ਦੇ ਘਰ ਉਸ ਨੇ ਜ਼ਮੀਨ 'ਤੇ ਕਾਲਾ ਪੋਲੀਥੀਨ ਵਿਛਾ ਕੇ ਰਿਬਿਕਾ ਦੀ ਲਾਸ਼ ਦੇ 50 ਟੁਕੜੇ ਕਰ ਦਿੱਤੇ।

ਰਿਬਿਕਾ ਪਹਾੜੀਆ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਰਿਬਿਕਾ ਨਾਲ ਜਿਸ ਤਰ੍ਹਾਂ ਦੀ ਬੇਰਹਿਮੀ ਹੋਈ, ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਾਤਲਾਂ ਨੇ ਰਿਬਿਕਾ ਦੇ ਸਰੀਰ ਤੋਂ ਚਮੜੀ ਕੱਢ ਦਿੱਤੀ। ਲਾਸ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਕੱਟਣ 'ਚ 7 ਤੋਂ 8 ਘੰਟੇ ਦਾ ਸਮਾਂ ਲੱਗਾ ਹੋਵੇਗਾ।

ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਅੱਜ ਰਿਬਿਕਾ ਪਹਾੜੀਆ ਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਦੇਵੇਗੀ। ਟੀਮ ਵਿੱਚ ਤਿੰਨ ਡਾਕਟਰ ਸ਼ਾਮਲ ਸਨ। 

ਡਾਕਟਰ ਨੇ ਦੱਸਿਆ ਕਿ ਲਾਸ਼ ਦੇ 28 ਟੁਕੜੇ ਪੋਸਟਮਾਰਟਮ ਲਈ ਲਿਆਂਦੇ ਗਏ ਹਨ। ਇਨ੍ਹਾਂ 'ਚ ਸਿਰ, ਫੇਫੜੇ, 7 ਉਂਗਲਾਂ, ਖੱਬੇ ਪਾਸੇ ਦੀਆਂ ਪਸਲੀਆਂ, ਪੇਟ ਦਾ ਹਿੱਸਾ ਸਮੇਤ ਕਈ ਅੰਗ ਗਾਇਬ ਹਨ। ਦੋਵੇਂ ਗੁਰਦੇ ਅੱਧੇ ਪਾਏ ਹੋਏ ਸਨ। ਉਹਨਾਂ ਕਿਹਾ ਕਿ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਪੋਸਟਮਾਰਟਮ ਕੀਤਾ ਹੈ।