ਪੁਰਾਣੀ ਕਾਰ ਖ਼ਰੀਦਣ ’ਤੇ ਦੇਣਾ ਪਵੇਗਾ 18 ਫ਼ੀ ਸਦੀ ਜੀ.ਐਸ.ਟੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੀਐਸਟੀ ਕੌਂਸਲ ਦੀ ਮੀਟਿੰਗ ’ਚ ਲਿਆ ਫ਼ੈਸਲਾ

18 percent GST will have to be paid on buying an old car.

ਜੈਸਲਮੇਰ ’ਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਪੁਰਾਣੀਆਂ ਕਾਰਾਂ ’ਤੇ ਟੈਕਸ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਪੁਰਾਣੀਆਂ ਕਾਰਾਂ ’ਤੇ ਜੀਐਸਟੀ ਦਰ ਨੂੰ 12 ਫ਼ੀ ਸਦੀ ਤੋਂ ਵਧਾ ਕੇ 18 ਫ਼ੀ ਸਦੀ ਕਰਨ ’ਤੇ ਸਹਿਮਤੀ ਬਣੀ ਹੈ। ਇਸ ਫ਼ੈਸਲੇ ਨਾਲ ਪੁਰਾਣੀ ਕਾਰ ਖ਼ਰੀਦਣੀ ਮਹਿੰਗੀ ਹੋ ਜਾਵੇਗੀ। ਜੇ ਤੁਸੀਂ ਪੁਰਾਣੀ ਕਾਰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਹੁਣ ਤੁਹਾਨੂੰ ਜ਼ਿਆਦਾ ਕੀਮਤ ਦੇਣੀ ਪਵੇਗੀ।

ਜੀਐਸਟੀ ਕੌਂਸਲ ਦੀ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ ’ਤੇ ਅਸਰ ਪਵੇਗਾ। ਦਰਅਸਲ, ਜੀਐਸਟੀ ਕੌਂਸਲ ਦੀ ਮੀਟਿੰਗ ’ਚ, ਇਲੈਕਟ੍ਰਿਕ ਵਾਹਨਾਂ ਸਮੇਤ ਪੁਰਾਣੇ ਵਾਹਨਾਂ ’ਤੇ ਜੀਏਸੀਟੀ ਦਰ 12 ਫ਼ੀ ਸਦੀ ਤੋਂ ਵਧਾ ਕੇ 18 ਫ਼ੀ ਸਦੀ ਕਰਨ ’ਤੇ ਸਹਿਮਤੀ ਬਣੀ ਹੈ। ਇਸ ਦਾ ਮਤਲਬ ਹੈ ਕਿ ਹੁਣ ਜੇਕਰ ਤੁਸੀਂ ਪੁਰਾਣੀ ਕਾਰ ਖ਼ਰੀਦਦੇ ਹੋ ਤਾਂ ਤੁਹਾਨੂੰ ਉਸ ’ਤੇ 18 ਫ਼ੀ ਸਦੀ ਦੀ ਦਰ ਨਾਲ ਜੀਐਸਟੀ ਦੇਣਾ ਹੋਵੇਗਾ। 

ਜੈਸਲਮੇਰ ’ਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ’ਚ ਮੈਂਬਰਾਂ ਨੇ ਟੈਕਸ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ। ਹਾਲਾਂਕਿ, ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਟੈਕਸ ਵਿਚ ਵਾਧਾ ਡੀਲਰਾਂ ਜਾਂ ਵਰਤੀਆਂ ਹੋਈਆਂ ਕਾਰਾਂ ਵੇਚਣ ਵਾਲੀਆਂ ਕੰਪਨੀਆਂ ’ਤੇ ਲਾਗੂ ਹੋਵੇਗਾ। ਜੇਕਰ ਤੁਸੀਂ ਕਿਸੇ ਤੋਂ ਪੁਰਾਣੀ ਕਾਰ ਖ਼ਰੀਦਦੇ ਹੋ, ਤਾਂ ਉਸ ’ਤੇ ਪੁਰਾਣੀ ਟੈਕਸ ਦਰ ਭਾਵ 12 ਫ਼ੀ ਸਦੀ ਟੈਕਸ ਲਾਗੂ ਹੋਵੇਗਾ। ਮਤਲਬ ਕਿ ਇਸ ਫ਼ੈਸਲੇ ਦਾ ਵਿਅਕਤੀਗਤ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ’ਤੇ ਕੋਈ ਅਸਰ ਨਹੀਂ ਪਵੇਗਾ।