ਪਹਿਲੀ ਵਾਰ : PM ਮੋਦੀ ਸ਼ਾਮਲ ਹੋਣਗੇ ਕ੍ਰਿਸਮਸ ਸਮਾਰੋਹ ’ਚ
ਪ੍ਰਧਾਨ ਮੰਤਰੀ ਕਾਰਡੀਨਲ, ਬਿਸ਼ਪ ਅਤੇ ਚਰਚ ਦੇ ਪ੍ਰਮੁੱਖ ਅਧਿਕਾਰੀਆਂ ਸਮੇਤ ਈਸਾਈ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕਰਨਗੇ : PMO
PM Modi.
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੱਥੇ ਸੀ.ਬੀ.ਸੀ.ਆਈ. ਸੈਂਟਰ ’ਚ ਕੈਥੋਲਿਕ ਬਿਸ਼ਪਸ ਕਾਨਫਰੰਸ ਆਫ ਇੰਡੀਆ (ਸੀ.ਬੀ.ਸੀ.ਆਈ.) ਵਲੋਂ ਆਯੋਜਿਤ ਕ੍ਰਿਸਮਸ ਸਮਾਰੋਹ ’ਚ ਹਿੱਸਾ ਲੈਣਗੇ। ਉਨ੍ਹਾਂ ਦੇ ਦਫਤਰ ਨੇ ਇਹ ਜਾਣਕਾਰੀ ਦਿਤੀ ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਾਰਡੀਨਲ, ਬਿਸ਼ਪ ਅਤੇ ਚਰਚ ਦੇ ਪ੍ਰਮੁੱਖ ਅਧਿਕਾਰੀਆਂ ਸਮੇਤ ਈਸਾਈ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕਰਨਗੇ।
ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ’ਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ’ਚ ਸ਼ਾਮਲ ਹੋਵੇਗਾ। ਸੀ.ਬੀ.ਸੀ.ਆਈ. ਦੀ ਸਥਾਪਨਾ 1944 ’ਚ ਕੀਤੀ ਗਈ ਸੀ ਅਤੇ ਇਹ ਉਹ ਸੰਸਥਾ ਹੈ ਜੋ ਪੂਰੇ ਭਾਰਤ ’ਚ ਸਾਰੇ ਕੈਥੋਲਿਕਾਂ ਨਾਲ ਨੇੜਿਓਂ ਕੰਮ ਕਰਦੀ ਹੈ।