ਛੋਟੇ ਕਾਰੋਬਾਰੀਆਂ ਨੂੰ ਸਸਤੇ ਵਿਆਜ 'ਤੇ ਕਰਜ਼ ਦੇਣ ਦੀ ਤਿਆਰੀ 'ਚ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਦੇ ਛੋਟੇ ਅਤੇ ਮੱਧਮ ਕਾਰੋਬਾਰੀਆਂ ਨੂੰ ਛੇਤੀ ਵੱਡੀ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ 5 ਕਰੋੜ ਤੱਕ ਸਲਾਨਾ ਕੰਮ-ਕਾਜ ਕਰਨ ਵਾਲੇ ਕਾਰੋਬਾਰੀਆਂ ਨੂੰ ਦੋ ਫ਼ੀ....

Budget-2019

ਨਵੀਂ ਦਿੱਲੀ: ਦੇਸ਼ ਭਰ ਦੇ ਛੋਟੇ ਅਤੇ ਮੱਧਮ ਕਾਰੋਬਾਰੀਆਂ ਨੂੰ ਛੇਤੀ ਵੱਡੀ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ 5 ਕਰੋੜ ਤੱਕ ਸਲਾਨਾ ਕੰਮ-ਕਾਜ ਕਰਨ ਵਾਲੇ ਕਾਰੋਬਾਰੀਆਂ ਨੂੰ ਦੋ ਫ਼ੀ ਸਦੀ ਸਸਤੇ ਵਿਆਜ 'ਤੇ ਕਰਜ਼ ਦੇਣ ਅਤੇ ਮੁਫਤ ਬੀਮੇ ਵਰਗੀ ਸਹੂਲਤਾਂ ਦਾ ਐਲਾਨ ਬਜਟ ਵਿਚ ਕਰ ਸਕਦੀ ਹੈ। ਇਸ ਨਾਲ ਜੁੜੇ ਦੋ ਸਰਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ, ਛੋਟ ਕਾਰੋਬਾਰੀਆਂ ਨੂੰ ਕਰਜ਼ ਦੇਣ 'ਤੇ 2 ਫ਼ੀ ਸਦੀ ਛੋਟ ਦਿਤੀ ਜਾ ਸਕਦੀ ਹੈ।

ਛੋਟ ਪਾਉਣ ਲਈ ਸਲਾਨਾ ਕੰਮ ਦੀ ਵੱਧ ਸੀਮਾ 5 ਕਰੋੜ ਰੁਪਏ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਹਿਲਾ ਉੱਧਮੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਵੀ ਇਕ ਵਿਸ਼ੇਸ਼ ਨੀਤੀ ਦਾ ਐਲਾਨ ਬਜਟ 'ਚ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਛੋਟੇ ਕਾਰੋਬਾਰੀਆਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਦੁਰਘਟਨਾ ਬੀਮਾ ਕਵਰੇਜ ਦੇਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਬੀਮਾ ਯੋਜਨਾ ਦਾ ਖਾਤਾ ਯੂਪੀ ਸਰਕਾਰ ਵਲੋਂ ਪ੍ਰਦੇਸ਼ ਦੇ ਛੋਟੇ ਕਾਰੋਬਾਰੀਆਂ ਲਈ ਚਲਾਈ ਜਾ ਰਹੀ ਯੋਜਨਾ ਦੀ ਤਰਜ 'ਤੇ ਤਿਆਰ ਕੀਤਾ ਜਾ ਸਕਦਾ ਹੈ।

ਹਾਲਾਂਕਿ, ਇਸ 'ਤੇ ਸਰਕਾਰ ਦੇ ਬਜਟ 'ਤੇ ਕਿੰਨਾ ਬੋਝ ਪਵੇਗਾ ਇਸ ਦੀ ਜਾਣਕਾਰੀ ਹੁਣੇ ਨਹੀਂ ਮਿਲੀ ਹੈ। ਸਸਤੇ ਲੋਨ ਅਤੇ ਦੁਰਘਟਨਾ ਬੀਮੇ ਤੋਂ ਇਲਾਵਾ ਸਰਕਾਰ ਰਜਿਸਟਰਡ ਰਿਟਾਇਰਡ ਕਾਰੋਬਾਰੀਆਂ ਨੂੰ ਪੈਂਸ਼ਨ ਵੀ ਦੇਣ 'ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ  ਕਾਰੋਬਾਰੀਆਂ ਨੂੰ ਬੁਢਾਪਾ ਪੈਂਸ਼ਨ ਦੀ ਸਹੂਲਤ ਵੀ ਮਿਲ ਸਕਦੀ ਹੈ। ਵਪਾਰਕ ਕਲਿਆਣ ਬੋਰਡ ਦਾ ਗਠਨ ਕਰਨ ਦਾ ਵੀ ਪ੍ਰਸਤਾਵ ਹੈ। ਇਸ ਬੋਰਡ ਵਿਚ ਸਰਕਾਰ,  ਕਾਰੋਬਾਰੀਆਂ ਦੇ ਨੁਮਾਇੰਦੇ ਰਹਿਣਗੇ। ਵਪਾਰਕ ਕਲਿਆਣ ਬੋਰਡ ਦੇ ਜ਼ਰੀਏ ਪੈਂਸ਼ਨ ਦਾ ਭੁਗਤਾਨ ਸੰਭਵ ਹੋਵੇਗਾ। 

ਜੀਐਸਟੀ ਲਾਗੂ ਹੋਣ ਦਾ ਅਸਰ ਸੱਭ ਤੋਂ ਜ਼ਿਆਦਾ ਛੋਟੇ ਵਪਾਰੀ ਅਤੇ ਕਾਰੋਬਾਰੀਆਂ 'ਤੇ ਹੋਇਆ ਸੀ। ਇਨ੍ਹਾਂ ਨੂੰ ਵੇਖਦੇ ਹੋਏ ਸਰਕਾਰ ਨੇ ਜੀਐਸਟੀ ਵਿਚ ਕਈ ਬਦਲਾਅ ਹੁਣ ਤੱਕ ਕੀਤੇ ਹਨ। ਪਿਛਲੇ ਦਿਨਾਂ 'ਚ  ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਜੀਐਸਟੀ ਕਾਉਂਸਿਲ ਨੇ ਜੀਐਸਟੀ 'ਚ ਛੋਟ ਦੀ ਸੀਮਾ ਨੂੰ ਵੱਧਾ ਕੇ ਸਲਾਨਾ 20 ਲੱਖ ਤੋਂ 40 ਲੱਖ ਰੁਪਏ ਕਰ ਦਿਤੀ। ਇਸ ਦੇ ਨਾਲ ਰਿਟਰਨ ਭਰਨੇ ਵਿਚ ਵੀ ਛੋਟ ਦਿਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਬਜਟ ਵਿਚ ਕਈ ਤੋਹਫੇ ਛੋਟੇ ਕਾਰੋਬਾਰੀਆਂ ਨੂੰ ਮਿਲ ਸੱਕਦੇ ਹਨ।