ਲੋਕਸਭਾ ਚੋਣ ਤੋਂ ਪਹਿਲਾਂ ਕਾਂਗਰਸ ਦਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਜਰਨਲ ਸਕਤੱਰ
ਲਗਾਤਾਰ ਲੱਗਦੇ ਅੰਦਾਜ਼ਿਆਂ ਦੇ 'ਚ ਪ੍ਰਿਅੰਕਾ ਗਾਂਧੀ ਰਸਮੀ ਰੂਪ ਤੋਂ ਰਾਜਨੀਤੀ 'ਚ ਆ ਗਈਆਂ ਹਨ। ਅਗਲੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵੱਡੇ ਫੈਸਲੇ....
ਨਵੀਂ ਦਿੱਲੀ: ਲਗਾਤਾਰ ਲੱਗਦੇ ਅੰਦਾਜ਼ਿਆਂ ਦੇ 'ਚ ਪ੍ਰਿਅੰਕਾ ਗਾਂਧੀ ਰਸਮੀ ਰੂਪ ਤੋਂ ਰਾਜਨੀਤੀ 'ਚ ਆ ਗਈਆਂ ਹਨ। ਅਗਲੀ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵੱਡੇ ਫੈਸਲੇ ਲੈਂਦੇ ਹੋਏ ਉਨ੍ਹਾਂ ਨੂੰ ਜਰਨਲ ਕਸੱਤਰ ਬਣਾਉਂਦੇ ਹੋਏ ਪੂਰਬੀ ਉੱਤਰ ਪ੍ਰਦੇਸ਼ ਦਾ ਚਾਰਜ ਸਪੁਰਦ ਹੈ। ਉਹ ਫਰਵਰੀ ਦੇ ਪਹਿਲੇ ਹਫਤੇ ਤੋਂ ਅਪਣਾ ਕਾਰਜਭਾਰ ਸੰਭਾਲੇਗੀ।
ਪਾਰਟੀ ਤੋਂ ਜਾਰੀ ਬਿਆਨ ਦੇ ਮੁਤਾਬਕ, ਇਸ ਦੇ ਨਾਲ ਹੀ ਜਯੋਤੀਰਾਦਿਤਿਅ ਸਿੰਧਿਆ ਨੂੰ ਜਰਨਲ ਸਕਤਰ ਇੰਚਾਰਜ ਬਣਾਇਆ ਗਿਆ ਹੈ। ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਕੇਸੀ ਵੇਣੁਗੋਪਾਲ ਨੂੰ ਸੰਗਠਨ ਜਰਨਲ ਸਕਤੱਰ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ ਜੋ ਪਹਿਲਾਂ ਦੀ ਤਰ੍ਹਾਂ ਕਰਨਾਟਕ ਦੇ ਇੰਚਾਰਜ ਦੀ ਭੂਮਿਕਾ ਨਿਭਾਂਦੇ ਰਹਿਣਗੇ। ਸੰਗਠਨ ਜਰਨਲ ਸਕੱਤਰ ਦੀ ਜ਼ਿੰਮੇਦਾਰੀ ਸੰਭਾਲ ਰਹੇ ਅਸ਼ੋਕ ਗਹਿਲੋਤ ਰਾਜਸਥਾਨ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਵੇਣੁਗੋਪਾਲ ਦੀ ਨਿਯੁਕਤੀ ਕੀਤੀ ਗਈ ਹੈ।
ਉੱਤਰ ਪ੍ਰਦੇਸ਼ ਲਈ ਇੰਚਾਰਜ ਜਰਨਲ ਸਕੱਤਰ ਦੀ ਭੂਮਿਕਾ ਨਿਭਾ ਰਹੇ ਗੁਲਾਮ ਨਬੀ ਆਜ਼ਾਦ ਨੂੰ ਹੁਣ ਹਰਿਆਣਾ ਦੀ ਜ਼ਿੰਮੇਦਾਰੀ ਦਿਤੀ ਗਈ ਹੈ। ਪ੍ਰਿਅੰਕਾ ਗਾਂਧੀ ਨੂੰ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਦਾਰੀ ਦੇਣ ਨੂੰ ਕਾਂਗਰਸ ਦਾ ਵੱਡਾ ਦਾਅ ਕਿਹਾ ਜਾ ਰਿਹਾ ਹੈ। ਜਿੱਥੇ ਪਾਰਟੀ ਕਰਮਚਾਰੀ ਵੀ ਪ੍ਰਿਅੰਕਾ ਦੇ ਰਾਜਨੀਤੀ ਵਿਚ ਆਉਣ ਨੂੰ ਲੈ ਕੇ ਉਤਸ਼ਾਹਿਤ ਹਨ, ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਵੀ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ।
ਕਾਂਗਰਸ ਸੀਨੀਅਰ ਨੇਤਾ ਮੋਤੀਲਾਲ ਵੋਰਾ ਨੇ ਪ੍ਰਿਅੰਕਾ ਗਾਂਧੀ ਨੂੰ ਜਰਨਲ ਸਕਤੱਰ ਬਣਾਏ ਜਾਣ 'ਤੇ ਕਿਹਾ ਹੈ ਕਿ ਪ੍ਰਿਅੰਕਾ ਤੋਂ ਆਉਣ ਦਾ ਅਸਰ ਹੋਰ ਖੇਤਰਾਂ 'ਤੇ ਵੀ ਪਵੇਗਾ। ਉਨ੍ਹਾਂਨੇ ਕਿਹਾ ਕਿ ਪ੍ਰਿਅੰਕਾ ਨੂੰ ਦਿਤੀ ਗਈ ਜ਼ਿੰਮੇਦਾਰੀ ਬੇਹੱਦ ਅਹਿਮ ਹੈ। ਇਸ ਦਾ ਅਸਰ ਸਿਰਫ ਪੂਰਬੀ ਯੂਪੀ 'ਤੇ ਹੀ ਨਹੀਂ, ਸਗੋਂ ਹੋਰ ਇਲਾਕਿਆਂ 'ਤੇ ਵੀ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਦੇ ਚੋਣ ਮੈਦਾਨ 'ਚ ਉੱਤਰਨ ਦੇ ਅੰਦਾਜ਼ੇ ਕਈ ਸਾਲਾਂ ਤੋਂ ਲਗਾਏ ਜਾ ਰਹੇ ਹਨ।
ਹੁਣ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਦੀ ਪਰੰਪਰਾਗਤ ਰਾਇਬਰੇਲੀ ਸੀਟ ਤੋਂ ਚੋਣ ਲੜ ਸਕਦੀ ਹੈ। ਹਾਲਾਂਕਿ ਹੁਣ ਤੱਕ ਇਸ ਬਾਰੇ ਪਾਰਟੀ ਤੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪ੍ਰਿਅੰਕਾ ਗਾਂਧੀ ਨੂੰ ਇਹ ਜ਼ਿੰਮੇਵਾਰੀ ਮਿਲਣ 'ਤੇ ਭਾਜਪਾ ਨੇ ਇਸ ਨੂੰ ਰਾਹੁਲ ਗਾਂਧੀ ਦੀ ਨਕਾਮੀ ਦੱਸਿਆ ਹੈ।