ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ ਜਨਤਕ ਕਰੇਗਾ ਗੂਗਲ
ਇੰਟਰਨੈੱਟ ਤਕਨੀਕ ਕੰਪਨੀ ਗੂਗਲ ਅਪਣੇ ਪਲੇਟਫ਼ਾਰਮ 'ਤੇ ਭਾਰਤ ਨਾਲ ਸਬੰਧਤ ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ.......
ਨਵੀਂ ਦਿੱਲੀ : ਇੰਟਰਨੈੱਟ ਤਕਨੀਕ ਕੰਪਨੀ ਗੂਗਲ ਅਪਣੇ ਪਲੇਟਫ਼ਾਰਮ 'ਤੇ ਭਾਰਤ ਨਾਲ ਸਬੰਧਤ ਸਿਆਸੀ ਇਸ਼ਤਿਹਾਰਾਂ ਨਾਲ ਜੁੜੀਆਂ ਸੂਚਨਾਵਾਂ ਆਗਾਮੀ ਮਾਰਚ ਤੋਂ ਜਨਤਕ ਰੂਪ 'ਚ ਪੇਸ਼ ਕਰੇਗੀ। ਇਸ ਨਾਲ ਚੋਣ ਇਸ਼ਤਿਹਾਰ ਖ਼ਰੀਦਣ ਵਾਲੇ ਵਿਅਕਤੀ ਅਤੇ ਸਬੰਧਤ ਇਸ਼ਤਿਹਾਰ 'ਤੇ ਖ਼ਰਚ ਕੀਤੀ ਜਾਣਕਾਰੀ ਹੋਵੇਗੀ।
ੂਗੂਗਲ ਨੇ ਭਾਰਤ 'ਚ ਇਸ ਸਾਲ ਅਪ੍ਰੈਲ-ਮਈ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਿਆਸੀ ਇਸ਼ਤਿਹਾਰਾਂ ਦੇ ਮਾਮਲੇ 'ਚ ਪਾਰਦਰਸ਼ਿਤਾ ਵਧਾਉਣ ਲਈ ਇਹ ਕਦਮ ਚੁਕਿਆ ਗਿਆ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਇਸੇ ਤਰ੍ਹਾਂ ਦਾ ਕਦਮ ਚੁਕਿਆ ਸੀ।
ਗੂਗਲ ਨੇ ਕਿਹਾ ਕਿ ਉਹ ਭਾਰਤ ਲਈ ਅਪਣੀ ਚੋਣ ਇਸ਼ਤਿਹਾਰ ਨੀਤੀ 'ਚ ਤਬਦੀਲੀ ਕਰ ਰਹੀ ਹੈ ਜਿਸ ਤਹਿਤ ਇਸ਼ਤਿਹਾਰਦਾਤਾਵਾਂ ਨੂੰ ਇਸ਼ਤਿਹਾਰ ਪ੍ਰਕਾਸ਼ਤ ਜਾਂ ਪ੍ਰਸਾਰਤ ਕਰਨ ਲਈ ਚੋਣ ਕਮਿਸ਼ਨ ਜਾਂ ਫਿਰ ਚੋਣ ਕਮਿਸ਼ਨ ਵਲੋਂ ਨਾਮਜ਼ਦ ਕਿਸੇ ਵਿਅਕਤੀ ਵਲੋਂ .ਜਾਰੀ ਸਰਟੀਫ਼ੀਕੇਟ ਦੇਣਾ ਹੋਵੇਗਾ। ਇਹ ਮਨਜ਼ੂਰੀ ਹਰ ਉਸ ਇਸ਼ਤਿਹਾਰ ਲਈ ਲੈਣੀ ਹੋਵੇਗੀ, ਜਿਸ ਨੂੰ ਇਸ਼ਤਿਹਾਰਦਾਤਾ ਚਲਵਾਉਣਾ ਚਾਹੁੰਦੇ ਹਨ। ਇਹੀ ਗੂਗਲ ਇਸ਼ਤਿਹਾਰ ਨੂੰ ਅਪਣੇ ਪਲੇਟਫ਼ਾਰਮ 'ਤੇ ਚਲਾਉਣ ਤੋਂ ਪਹਿਲਾਂ ਇਸ਼ਤਿਹਾਰਦਾਤਾਵਾਂ ਦੀ ਪਛਾਣ ਵੀ ਤਸਦੀਕ ਕਰਨੀ ਹੋਵੇਗੀ। (ਪੀਟੀਆਈ)