ਦਿੱਲੀ ਦੀ ਘਟਨਾ ਤੋਂ ਬੌਖਲਾਇਆ ਪਾਕਿਸਤਾਨ, ਭਾਰਤੀ ਅਧਿਕਾਰੀਆਂ ਨੂੰ ਦੇ ਰਿਹੇ ਧਮਕਿਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਪਿਛਲੇ ਦਿਨੀ ਹੋਈ ਇਕ ਮਹਿਲਾ ਵਲੋਂ ਕਥਿਤ ਛੇੜਛਾੜ ਦੀ ਇਕ ਘਟਨਾ ਨੂੰ ਲੈ ਕੇ ਪਾਕਿਸਤਾਨੀ ਏਜੰਸੀਆਂ ਇਸਲਾਮਾਬਾਦ ਸਥਿਤ ਹਾਈ ਕਮਿਸ਼ਨ ਵਿਚ ਤੈਨਾਤ ਦੋ ...

Indian and Pakistan

ਨਵੀਂ ਦਿੱਲੀ: ਦਿੱਲੀ 'ਚ ਪਿਛਲੇ ਦਿਨੀ ਹੋਈ ਇਕ ਮਹਿਲਾ ਵਲੋਂ ਕਥਿਤ ਛੇੜਛਾੜ ਦੀ ਇਕ ਘਟਨਾ ਨੂੰ ਲੈ ਕੇ ਪਾਕਿਸਤਾਨੀ ਏਜੰਸੀਆਂ ਇਸਲਾਮਾਬਾਦ ਸਥਿਤ ਹਾਈ ਕਮਿਸ਼ਨ ਵਿਚ ਤੈਨਾਤ ਦੋ ਅਧਿਕਾਰੀਆਂ ਨੂੰ ਪਰੇਸ਼ਾਨ ਕਰ ਰਹੀ ਹਨ। ਵਿਦੇਸ਼ ਮੰਤਰਾਲਾ ਨੇ ਇਸ ਸਬੰਧ ਵਿਚ ਪਾਕਿਸਤਾਨ ਨੂੰ ਸ਼ਿਕਾਇਤ ਕੀਤੀ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਅਧਿਕਾਰੀਆਂ ਨੂੰ ਉਸੀ ਤਰ੍ਹਾਂ ਦੇ ਇਲਜ਼ਾਮ 'ਚ ਫੰਸਾਉਣ ਦੀ ਧਮਕੀ ਦਿਤੀ ਹੈ।

ਜਾਣਕਾਰੀ ਮੁਤਾਬਕ, ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਸਬੰਧ ਵਿਚ ਇਕ ਅਰਧ-ਰਸਮੀ ਨੋਟ ਭੇਜਿਆ ਹੈ, ਜਿਸ ਵਿਚ ਪਿਛਲੇ ਹਫ਼ਤੇ ਇਸਲਾਮਾਬਾਦ ਵਿਚ ਹੋਈ ਪੂਰੀ ਘਟਨਾ ਦੀ ਜਾਣਕਾਰੀ ਦਿਤੀ ਗਈ ਹੈ। ਨੋਟ  ਦੇ ਮੁਤਾਬਕ, ਪਾਕਿਸਤਾਨੀ ਅਧਿਕਾਰੀਆਂ ਨੇ 13 ਜਨਵਰੀ ਨੂੰ ਦਿੱਲੀ ਵਿਚ ਹੋਈ ਘਟਨਾ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਤੋਂ ਸਵਾਲ-ਜਵਾਬ ਕੀਤੇ ਅਤੇ ਉਸੀ ਤਰ੍ਹਾਂ ਦੀ ਸ਼ਿਕਾਇਤ ਦੀ ਧਮਕੀ ਦਿਤੀ ਵੀ ਦਿਤੀ। ਦੱਸ ਦਈਏ ਕਿ 13 ਜਨਵਰੀ ਨੂੰ ਇਕ ਮਹਿਲਾ ਨੇ ਪਾਕਿਸਤਾਨੀ ਹਾਈ ਕਮੀਸ਼ਨ ਦੇ ਅਧਿਕਾਰੀ 'ਤੇ ਗਲਤ ਤਰੀਕੇ ਨਾਲ ਛੇੜਨ ਦਾ ਇਲਜ਼ਾਮ ਲਗਾਇਆ ਸੀ।

ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਅਧਿਕਾਰੀ ਨੂੰ ਤਲਬ ਕੀਤਾ ਸੀ। ਅਧਿਕਾਰੀ ਨੇ ਸਫਾਈ ਦਿਤੀ ਸੀ ਕਿ ਉਨ੍ਹਾਂ ਨੇ ਜਾਣ ਬੂੱਝ ਕੇ ਮਹਿਲਾ ਨੂੰ ਨਹੀਂ ਛੋਇਆ, ਉਨ੍ਹਾਂ ਨੇ ਧੋਖੇ ਵਿਚ ਹੋਈ ਇਸ ਗਲਤੀ ਲਈ ਮਾਫੀ ਮੰਗੀ, ਜਿਸ ਤੋਂ ਬਾਅਦ ਮਹਿਲਾ ਨੇ ਕੇਸ ਵਾਪਸ ਲੈ ਲਿਆ। ਇਸ ਮਾਮਲੇ ਵਿਚ ਪਾਕਿਸਤਾਨ ਨੇ ਅਪਣੇ ਅਧਿਕਾਰੀ ਨੂੰ ਦਿੱਲੀ ਦੇ ਪੁਲਿਸ ਥਾਣੇ ਵਿਚ ਬੈਠਾਕਰ ਰੱਖਣ ਦਾ ਵਿਰੋਧ ਕੀਤਾ ਸੀ। ਭਾਰਤੀ ਹਾਈ ਕਮੀਸ਼ਨ ਦੇ ਨੋਟ ਵਿਚ ਇਹ ਵੀ ਲਿਖਿਆ ਹੈ ਕਿ ਪਾਕਿਸਤਾਨੀ ਏਜੰਸੀਆਂ ਹਾਈ ਕਮੀਸ਼ਨ ਕਰਮੀਆਂ ਦੇ ਪਰਵਾਰ ਨੂੰ ਵੀ ਪਰੇਸ਼ਨਾ ਕਰਦੀ ਹੈ ਜੋ ਕਿ ਵਿਏਨਾ ਕੰਵੈਂਸ਼ਨ ਦੀ ਉਲੰਘਣਾ ਹੈ।

ਇਸੇ ਤਰ੍ਹਾਂ ਇਕ ਹੋਰ ਅਰਧ-ਰਸਮੀ ਨੋਟ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਤੋਂ ਅੰਸਰ-ਉਲ-ਉਂਮਾ ਚੀਫ ਫਜ਼ਲੁਰ ਰਹਿਮਾਨ ਦੇ ਇਕ ਬਿਆਨ 'ਤੇ ਇਤਰਾਜ਼ ਦਰਜ ਕਰਵਾਇਆ ਹੈ। 14 ਜਨਵਰੀ ਨੂੰ ਲਾਹੌਰ ਵਿਚ ਦਿਤੇ ਇਸ ਭਾਸ਼ਣ ਵਿਚ ਰਹਿਮਾਨ ਨੇ ਭਾਰਤ ਦੇ ਖਿਲਾਫ ਦਹਿਸ਼ਤ ਅਤੇ ਹਿੰਸਾ ਦੀ ਵਕਾਲਤ ਕੀਤੀ ਸੀ।