ਸਬਜ਼ੀਆਂ ਤੋਂ ਬਾਅਦ ਮਹਿੰਗਾ ਹੋਣ ਲੱਗਾ ਚੌਲ, ਦਾਲ ਤੋਂ ਲੈ ਆਟਾ, ਤੇਲ ਤੱਕ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿੰਗੀਆਂ ਦਾਲਾਂ ਅਤੇ ਸਬਜ਼ੀਆਂ ਨੇ ਪਹਿਲਾਂ ਹੀ ਆਮ ਆਦਮੀ ਦੀ ਰਸੋਈ ਦਾ ਬਜਟ...

Vegetables and Pulse

ਨਵੀਂ ਦਿੱਲੀ: ਮਹਿੰਗੀਆਂ ਦਾਲਾਂ ਅਤੇ ਸਬਜ਼ੀਆਂ ਨੇ ਪਹਿਲਾਂ ਹੀ ਆਮ ਆਦਮੀ ਦੀ ਰਸੋਈ ਦਾ ਬਜਟ ਹਿਲਾ ਕੇ ਰੱਖਿਆ ਹੋਇਆ ਹੈ। ਸਾਲ ਦੇ ਸ਼ੁਰੂਆਤੀ ਮਹੀਨੇ ਜਨਵਰੀ ਵਿਚ ਤੇਲ, ਚੌਲ ਅਤੇ ਚਾਹ ਪੱਤੀ ਦੇ ਭਾਅ ਵਿਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਖ਼ਪਤਕਾਰ ਮਾਮਲੇ ਮੰਤਰਾਲਾ ਅਪਣੀ ਵੈਬਸਾਇਟ ਉਤੇ ਨਵੇਂ ਭਾਅ ਦੀ ਲਿਸਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਸ਼ੇਅਰ ਕੀਤੀ ਹੈ।

ਖੁਦਰਾ ਬਜਾਰ ਵਿਚ ਇਸ ਦੌਰਾਨ ਕੇਵਲ ਆਲੂ, ਟਮਾਟਰ ਅਤੇ ਚੀਨੇ ਦੀ ਭਾਅ ਵੀ ਡਿੱਗੇ ਹਨ। ਪਿਛਲੇ ਕੁਝ ਦਿਨਾਂ ਤੋਂ ਡੀਜ਼ਲ ਦੇ ਭਾਅ ਵਿਚ ਵੀ ਤੇਜ਼ੀ ਨਾਲ ਉਛਾਲ ਦੇਖਣ ਨੂੰ ਮਿਲਿਆ ਹੈ। ਜਿਸਦੇ ਚਲਦੇ ਡੀਜ਼ਲ ਆਲ ਟਾਇਮ ਹਾਈ ‘ਤੇ ਹੈ। ਜੇਕਰ ਡੀਜ਼ਲ ਦੇ ਭਾਅ ਹੋਰ ਵਧਦੇ ਹਨ ਤਾਂ ਟ੍ਰਾਂਸਪੋਰਟਰਾਂ ਵੱਲੋਂ ਕਿਰਾਇਆ ਵੀ ਹੋਰ ਵਧਾਇਆ ਜਾ ਸਕਦਾ ਹੈ। ਜਿਸ ਨਾਲ ਮਹਿੰਗਾਈ ਹੋਰ ਵਧ ਸਕਦੀ ਹੈ।

ਤੇਲ ਦੇ ਭਾਅ ‘ਚ ਵੀ ਹੋਇਆ ਇੰਨਾ ਵਾਧਾ

ਪਤਕਾਰ ਮਾਮਲੇ ਮੰਤਰਾਲੇ ਦੀ ਵੈਬਸਾਇਟ ਉਤੇ ਦਿੱਤੇ ਗਏ ਖੁਦਰਾ ਕੇਂਦਰਾਂ ਦੇ ਅੰਕੜਿਆਂ ਦੇ ਮੁਤਾਬਿਕ 1 ਜਨਵਰੀ 2021 ਦੀ ਤੁਲਨਾ ਵਿਚ 22 ਜਨਵਰੀ 2021 ਨੂੰ ਪੈਕ ਪਾਮ ਤੇਲ 107 ਰੁਪਏ ਤੋਂ ਵਧਕੇ ਲਗਪਗ 112 ਰੁਪਏ, ਸੂਰਜਮੁਖੀ ਤੇਲ 132 ਤੋਂ ਵਧਕੇ 141 ਅਤੇ ਸਰੋਂ ਤੇਲ 140 ਤੋਂ ਲਗਪਗ 147 ਰੁਪਏ ਪ੍ਰਤੀ ਲੀਟਰ ਉਤੇ ਪਹੁੰਚ ਗਿਆ। ਬਨਸਪਤੀ ਤੇਲ 5.32 ਫ਼ੀਸਦ ਮਹਿੰਗਾ ਹੋ ਕੇ 105 ਤੋਂ 110 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

ਦਾਲਾਂ ਵਿਚ ਵੀ ਦੇਖਣ ਨੂੰ ਮਿਲਿਆ ਵਾਧਾ

ਦਾਲਾਂ ਦੀ ਗੱਲ ਕਰੀਏ ਤਾਂ ਅਰਹਰ ਦੀ ਦਾਲ ਵਿਚ ਮਾਮੂਲੀ ਵਾਧਾ ਹੋਇਆ ਹੈ ਅਰਹਰ ਦੀ ਦਾਲ 103 ਰੁਪਏ ਤੋਂ 104 ਰੁਪਏ ‘ਤੇ ਪਹੁੰਚ ਗਈ ਹੈ। ਉੜਦ ਦਾਲ 107 ਰੁਪਏ ਤੋਂ ਵਧਕੇ 109, ਮਸਰੀ ਦੀ ਦਾਲ 79 ਤੋਂ 82 ਰੁਪਏ ‘ਤੇ ਪਹੁੰਚ ਚੁੱਕੀ ਹੈ। ਮੂੰਗੀ ਦੀ ਦਾਲ 104 ਰੁਪਏ ਤੋਂ ਵਧਕੇ 107 ਰੁਪਏ ‘ਤੇ ਚਲੀ ਗਈ ਹੈ। ਚੌਲ ਵਿਚ 10.22 ਫ਼ੀਸਦ ਦਾ ਉਛਾਲ ਆਇਆ ਹੈ। 34 ਤੋਂ ਹੁਣ ਇਹ ਲਗਪਗ 38 ਰੁਪਏ ਹੋ ਗਏ ਹਨ।

ਚਾਹ ਦੀਆਂ ਕੀਮਤਾਂ ਵਧਣ ਦੀ ਵਜ੍ਹਾ

ਚਾਹ ਦੀ ਗੱਲ ਕਰੀਏ ਤਾਂ ਇਸਦੇ ਭਾਅ ਘਟਣ ਦਾ ਨਾਮ ਨਹੀਂ ਲੈ ਰਹੇ। ਖੁਲ੍ਹੀ ਚਾਹ ਪੱਤੀ ਇਸ ਸਮੇਂ ਵਿਚ 9 ਫ਼ੀਸਦ ਵਧਕੇ 246 ਤੋਂ 269 ਰੁਪਏ ‘ਤੇ ਪਹੁੰਚ ਗਈ ਹੈ। ਉਥੇ ਹੀ ਪੈਕਿੰਗ ਵਾਲੀ ਚਾਹ ਪੱਤੀ ‘ਤੇ ਪ੍ਰਤੀ ਕਿਲੋ 50 ਤੋਂ 150 ਰੁਪਏ ਤੱਕ ਭਾਅ ਵਧੇ ਹਨ। ਪ੍ਰੀਮੀਅਮ ਕੈਟੇਗਿਰੀ ਦੀ ਚਾਹ ਵਿਚ 300 ਰੁਪਏ ਤੋਂ ਉਤੇ ਵਾਲੀ ਖੁਲ੍ਹੀ ਪੱਤੀ ਦੇ ਭਾਅ ਵੀ ਲਗਪਗ ਡੇਢ ਗੁਣ ਹੋ ਗਏ ਹਨ।  

ਵਧ ਸਕਦੈ ਇਨ੍ਹਾਂ ਚੀਜਾਂ ਦਾ ਭਾਅ

ਸਾਬਣ, ਦੰਤਮੰਜਨ, ਵਰਗੇ ਸਮਾਨ ਉਤੇ ਤੁਹਾਡੀ ਜੇਬ ਢਿੱਲੀ ਹੋ ਸਕਦੀ ਹੈ। ਉਨ੍ਹਾਂ ਦਾ ਉਤਪਾਦਨ ਕਰਨ ਵਾਲੀ ਕੰਪਨੀਆਂ ਕੱਚੇ ਮਾਲ ਦੇ ਭਾਅ ਵਧਣ ਦੀ ਵਜ੍ਹਾ ਨਾਲ ਅਪਣੇ ਉਤਪਾਦਾਂ ਦੇ ਭਾਅ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਨੇ ਤਾਂ ਪਹਿਲਾਂ ਹੀ ਭਾਅ ਵਧਾ ਦਿੱਤੇ ਹਨ।