ਸਿੰਘੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦਾ ਦਾਅਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਦੇ ਹਵਾਲੇ ਕੀਤਾ ਗਿਆ ਸ਼ੱਕੀ ਵਿਅਕਤੀ

FARMER

 ਨਵੀਂ ਦਿੱਲੀ: ਕਿਸਾਨ ਜੱਥੇਬੰਦੀਆਂ ਨੇ ਸਰਕਾਰੀ ਏਜੰਸੀਆਂ ਉੱਤੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਸਿੰਘੂ ਸਰਹੱਦ 'ਤੇ ਅੱਜ ਕਿਸਾਨਾਂ ਨੇ ਇਕ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਕਿ ਇਹ ਆਦਮੀ ਚਾਰ ਕਿਸਾਨੀ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦੇ ਹਿੱਸੇ ਵਜੋਂ ਇਥੇ ਆਇਆ ਸੀ।

 

 

 

ਫੜੇ ਗਏ ਵਿਅਕਤੀ ਦੀ ਜੁਬਾਨੀ
ਮੀਡੀਆ ਸਾਹਮਣੇ ਪੇਸ਼ ਹੋਏ ਇਸ ਵਿਅਕਤੀ ਨੇ ਕਿਹਾ- ਸਾਨੂੰ ਇਸ ਕੰਮ ਲਈ ਹਥਿਆਰ ਮਿਲੇ ਹਨ। ਜਿਵੇਂ ਹੀ ਕਿਸਾਨ 26 ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਅਤੇ ਜੇ ਉਹ ਨਾ ਰੁਕੇ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦਾ ਆਦੇਸ਼ ਮਿਲਿਆ ਸੀ। ਸਾਡੀ 10 ਵਿਅਕਤੀਆਂ ਦੀ ਦੂਜੀ ਟੀਮ ਨੇ ਪਿੱਛੇ ਤੋਂ ਫਾਇਰਿੰਗ ਕਰਨੀ ਸੀ, ਜਿਸਤੋਂ ਦਿੱਲੀ ਪੁਲਿਸ ਨੂੰ  ਇਹ ਲੱਗਦਾ ਕਿ ਇਹ ਕਿਸਾਨਾਂ ਨੇ ਕੀਤਾ ਹੈ। 26 ਨੂੰ ਕੀਤੀ ਜਾ ਰਹੀ ਰੈਲੀ ਵਿੱਚ ਅੱਧੇ ਲੋਕ ਘਰ  ਦੇ ਹੋਣਗੇ, ਜੋ ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ  ਦੀ ਵਰਦੀ ਵਿੱਚ ਹੋਣਗੇ। 24 ਨੂੰ ਸਟੇਜ 'ਤੇ ਆਉਣ ਵਾਲੇ ਚਾਰ ਲੋਕਾਂ ਨੂੰ ਮਾਰਨਾ ਸੀ ਉਹਨਾਂ ਦੀ ਫੋਟੋ ਵੀ ਦਿੱਤੀ ਗਈ ਹੈ।

 

 

ਜਿਹੜਾ ਸਾਨੂੰ ਸਿਖਾਉਂਦਾ ਹੈ ਉਸਦਾ ਨਾਮ ਪ੍ਰਦੀਪ ਸਿੰਘ ਹੈ। ਉਹ ਰਾਏ ਥਾਣੇ ਦੀ ਐਸਐਚਓ ਹੈ। ਜਦੋਂ ਵੀ ਉਹ ਸਾਨੂੰ ਮਿਲਣ ਆਉਂਦਾ, ਉਹ ਆਪਣੇ ਮੂੰਹ  ਨੂੰ ਢੱਕ ਕੇ ਆਉਂਦਾ ਸੀ। ਅਸੀਂ ਉਸ ਦਾ  ਬੈਚ ਵੇਖਿਆ। ਜਿਹਨਾਂ ਲੋਕਾਂ ਨੂੰ  ਮਾਰਨਾ ਸੀ ਉਨ੍ਹਾਂ ਦੇ ਨਾਮ ਨਹੀਂ ਜਾਣਦੇ, ਉਨ੍ਹਾਂ ਦੀਆਂ ਫੋਟੋਆਂ ਹਨ।

 

 

ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਅਤੇ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਰੈਲੀ ਨੂੰ ਨਿਰੰਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਕਿਸਾਨ ਲੀਡਰਾਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।