ਕਿਸਾਨਾਂ ਦਾ ਦਰਦ ਦੇਖ ਭਾਵੁਕ ਹੋਇਆ ਫੌਜੀ , ਦੇਖੋ ਕਿਵੇਂ ਲਾਈ ਸਰਕਾਰ ਦੀ ਝਾੜ !…

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡੇ ਲਈ ਤਾਂ ਦੋ ਬਾਰਡਰ ਬਣ ਗਏ ਹਨ

Jass and Manisha

ਨਵੀਂ ਦਿੱਲੀ(ਮਨੀਸ਼ਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਫੌਜੀ ਜੱਸ ਨਾਲ ਗੱਲਬਾਤ ਕੀਤੀ ਗਈ ਜੋ ਕਿ ਛੁੱਟੀ ਦੌਰਾਨ ਦਿੱਲੀ ਧਰਨੇ ਤੇ ਆਇਆ ਹੋਇਆ ਸੀ। ਗੱਲਬਾਤ ਦੌਰਾਨ ਜੱਸ ਨੇ ਕਿਹਾ ਕਿ ਉਹ ਪੰਜਾਬ ਛੁੱਟੀ ਤੇ ਆਇਆ ਹੋਇਆ ਸੀ ਤੇ ਘਰ ਉਸਦਾ ਮਨ ਨਹੀਂ ਲੱਗਿਆ ਤੇ ਉਹ ਦਿੱਲੀ ਕਿਸਾਨ ਅੰਦੋਦਨ ਤੇ ਆਪਣਾ ਸਮਰਥਨ ਦੇਣ ਲਈ ਪਹੁੰਚਿਆਂ।

ਉਹਨਾਂ ਕਿਹਾ ਕਿ ਇਹ ਸਾਡਾ ਫਰਜ਼ ਵੀ ਸੀ ਕਿਉਂਕਿ ਸਾਡੇ ਪਰਿਵਾਰ ਦੇ ਮੈਂਬਰ ਇਥੇ ਧਰਨੇ ਤੇ ਬੈਠੇ ਹਨ ਫਿਰ ਅਸੀਂ ਘਰ ਵਿਚ ਕਿਵੇਂ ਬੈਠ ਸਕਦੇ ਹਾਂ।   ਜੱਸ ਨੇ ਕਿਹਾ ਕਿ ਜਦੋਂ ਮੈਂ ਅੰਦੋਲਨ ਵਿਚ ਐਂਟਰੀ ਕੀਤੀ ਤਾਂ  ਜਿਹੜੇ ਵੀ ਟੈਂਟ ਵਿਚ ਵੇਖਿਆ ਤਾਂ ਦੁਨੀਆ ਵਾਹਿਗੁਰੂ ਵਾਹਿਗੁਰੂ ਕਰ ਰਹੀ ਦਿਸ ਰਹੀ ਹੈ। ਇਸ ਤਰ੍ਹਾਂ ਲੱਗਦਾ ਵੀ ਦਰਬਾਰ ਸਾਹਿਬ ਦਾ ਹੀ ਦੂਜਾ ਰੂਪ ਹੈ। ਇਹ ਗੁਰੂ ਘਰ ਹੀ ਹੈ।

ਇਥੇ ਬਹੁਤ ਹੀ ਸ਼ਾਂਤੀਪੂਰਵਕ ਮਾਹੌਲ ਹੈ। ਫੌਜੀ ਜੱਸ ਨੇ ਕਿਹਾ ਕਿ  ਪੰਜਾਬ ਇਕ ਨਵੀਂ ਸੇਧ ਲੈ ਕੇ ਜਾ ਰਿਹਾ ਹੈ ,ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਉਹਨਾਂ ਕਿਹਾ ਕਿ  ਅਸੀਂ ਬਾਰਡਰ ਤੇ ਲੜਦੇ ਹਾਂ, ਸਾਡੇ ਭਰਾ ਦਿੱਲੀ ਵਿਚ ਆਪਣੇ ਹੱਕ ਲੈਣ ਲਈ ਲੜ ਰਹੇ ਹਨ।

ਸਾਡੇ ਲਈ ਤਾਂ ਦੋ ਬਾਰਡਰ ਬਣ ਗਏ ਹਨ। ਪਹਿਲਾਂ ਅਸੀਂ ਸਰਹੱਦ ਤੇ ਡਿਊਟੀ ਨਿਭਾਉਂਦੇ ਹਨ ਤੇ ਜਦੋਂ ਛੁੱਟੀ ਮਿਲਦੀ ਹੈ ਉਦੋਂ ਕਿਸਾਨਾਂ ਨਾਲ ਇਥੇ ਧਰਨਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਜਿਸਦੀ ਰੋਟੀ ਖਾ ਰਹੇ ਹਾਂ ਉਸਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬਹੁਤ ਦਿਨ ਠੰਡ ਵਿਚ ਗੁਜ਼ਾਰ ਲਏ ਤੇ ਹੁਣ ਕਿਸਾਨਾਂ ਦੀ ਗੱਲ ਮੰਨਣ ਲੈਣੀ ਚਾਹੀਦੀ ਹਾਂ ਤੇ ਉਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣ।