ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਕੋਚੀ ਏਅਰਪੋਰਟ ’ਤੇ ਯਾਤਰੀ ਕੋਲੋਂ 1978.89 ਗ੍ਰਾਮ ਸੋਨਾ ਬਰਾਮਦ
85 ਲੱਖ ਰੁਪਏ ਦੱਸੀ ਜਾ ਰਹੀ ਹੈ ਜ਼ਬਤ ਕੀਤੇ ਸੋਨੇ ਦੀ ਕੀਮਤ
A major operation by the Customs Department: 1978.89 grams of gold recovered from a passenger at Kochi Airport
ਕੇਰਲ :ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਨੇ ਕੋਚੀ ਹਵਾਈ ਅੱਡੇ ’ਤੇ ਇੱਕ ਯਾਤਰੀ ਕੋਲੋਂ 1978.89 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 85 ਲੱਖ ਰੁਪਏ ਬਣਦੀ ਹੈ। ਇਹ ਜਾਣਕਾਰੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ। ਯਾਤਰੀ ਕੁਵੈਤ ਤੋਂ ਇੰਡੀਗੋ ਦੀ ਉਡਾਣ ਨੰਬਰ 6ਈ-1758 ਰਾਹੀਂ ਕੋਚੀ ਆਇਆ ਸੀ ਜਿਸ ਦੀ ਪਛਾਣ ਅਬਦੁੱਲ ਵਾਸੀ ਮਾਲਾਪੁਰਮ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ: ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਦਾ ਲੁੱਟਖੋਹ ਦੋਰਾਨ ਬਦਮਾਸ਼ਾਂ ਨੇ ਗੋਲੀ ਮਾਰ ਕੇ ਕੀਤਾ ਕਤਲ
ਉਸ ਨੇ ਆਪਣੇ ਪੈਰ ਨਾਲ ਸੋਨਾ ਲਪੇਟਿਆ ਹੋਇਆ ਸੀ। ਜਦੋਂ ਉਸ ਦੀ ਏਅਰਪੋਰਟ ’ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਲੱਖਾਂ ਰੁਪਏ ਦਾ ਸੋਨਾ ਬਰਾਮਦ ਹੋਇਆ